ਉਕਾ਼ਬ - 3

  • 2.8k
  • 1.1k

ਤਿੰਨ (3) ਤਨਿਸ਼ਕ ਦੀ ਮਾਂ ਘਰ ਵਿੱਚ ਉਸਨੂੰ ‘ਤੇਨ’ ਕਹਿ ਕੇ ਬੁਲਾਉਂਦੀ ਸੀ। ਇੱਕ ਵਾਰ ਬਾਲ ਵਰੇਸੇ ਉਨ੍ਹਾਂ ਦੇ ਪਿੰਡ ਵਿੱਚ ਇੱਕ ਲਾਮਾ ਆਇਆ ਸੀ। ਬੁੱਧ ਭਿਕਸ਼ੂ ‘ਗੋਮਾਂਗ’। ਉਹ ਇਸ ਪਿੰਡ ਵਿੱਚ ਤਿੰਨ—ਚਾਰ ਕੁ ਦਿਨ ਰਿਹਾ ਸੀ। ਉਸੇ ਨੇ ਹੀ ‘ਤੇਨ’ ਨਾਮ ਰਖਿਆ ਸੀ। ਉਸੇ ਨੇ ਕਿਹਾ ਇਸ ਦਾ ਨਾਮ ਤਨਿਸ਼ਕ ਰਖੋ। ਇਹ ਬੱਚਾ ਤੀਖਣ ਬੁੱਧੀ ਦਾ ਮਾਲਿਕ ਹੈ। ਇਹ ਦੁਨੀਆਂ ਦੇਖੇਗਾ, ਇਸੇ ਪਿੰਡ ਵਿੱਚ ਨਹੀਂ ਬੈਠਾ ਰਹਿ ਸਕਦਾ। ਦੋ—ਤਿੰਨ ਦਿਨ ਉਸਦਾ ਸਾਥ ਬਣਿਆ ਰਿਹਾ ਤੇ ਉਪਰੰਤ ਚਲਿਆ ਗਿਆ। ਤੇਨ ਭਾਵ ਤਨਿਸ਼ਕ ਤਦ ਛੋਟਾ ਸੀ, ਬਹੁਤ ਛੋਟਾ। ਗੋਮਾਂਗ ਨੇ ਜਦ ਇਕ ਦਿਨ ਤਨਿਸ਼ਕ ਦੇ ਮਾਤਾ—ਪਿਤਾ ਨੂੰ ਆਪਣੀ ਕਥਾ—ਕਥੋਲੀ ਸੁਣਾਈ ਤਾਂ