koj khada to in Punjabi Love Stories by Mohammad Usman books and stories PDF | ਕੁਝ ਕਹਿੰਦਾ ਤੂੰ

Featured Books
Categories
Share

ਕੁਝ ਕਹਿੰਦਾ ਤੂੰ

ਭੂਮਿਕਾ
​ਮੈਂ ਸ਼ੁਰੂ ਕਰਦਾ ਹਾਂ ਉਸ ਪਰਮਾਤਮਾ ਦਾ ਨਾਂ ਲੈ ਕੇ, ਜੋ ਸਭ 'ਤੇ ਆਪਣੀ ਮਿਹਰ ਰੱਖਦਾ ਹੈ।
​ਇਹ ਕਹਾਣੀ ਇੱਕ ਲਵ ਸਟੋਰੀ ਹੈ, ਜੋ ਲਿਖੀ ਗਈ ਹੈ। ਇਸ ਕਹਾਣੀ ਵਿੱਚ ਸਾਨੂੰ ਕਾਫ਼ੀ ਸਾਰੇ ਉਤਾਰ-ਚੜ੍ਹਾਅ ਅਤੇ ਅਣਗਿਣਤ ਇਨਸਾਨ ਦੇਖਣ ਨੂੰ ਮਿਲਣਗੇ। ਇਹ ਕਹਾਣੀ ਮੇਰੇ ਦਿਲ ਦੇ ਨਿੱਜੀ ਨਜ਼ਮਾਂ ਵਿੱਚੋਂ ਲਿਖੀ ਗਈ ਹੈ। ਇਸ ਕਹਾਣੀ ਨੂੰ ਅਸੀਂ 5 ਭਾਗਾਂ ਵਿੱਚ ਲਿਖਾਂਗੇ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਹਾਣੀ ਨੂੰ ਵੀ ਉੰਨਾ ਹੀ ਪਿਆਰ ਦੇਵੋਗੇ, ਜਿੰਨਾ ਤੁਸੀਂ ਮੇਰੀਆਂ ਪਹਿਲਾਂ ਵਾਲੀਆਂ ਕਹਾਣੀਆਂ ਨੂੰ ਦਿੱਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ।
​ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ, ਸ਼ੁਰੂ ਕਰਦੇ ਹਾਂ ਆਪਣੀ ਕਹਾਣੀ—"ਕੁਝ ਕਹਿੰਦਾ ਤੂੰ"।
​ਲੇਖਕ: ਉਸਮਾਨ​ਭਾਗ - 1 (ਪਿੰਡ)
​ਗੱਲ ਹੈ ਉਹਨਾਂ ਵੇਲਿਆਂ ਦੀ ਜਦੋਂ ਕੁੜੀਆਂ ਨੂੰ ਜ਼ਿਆਦਾ ਅਕਲ ਨਹੀਂ ਸੀ ਹੁੰਦੀ ਜਾਂ ਅਜੇ ਨਿਆਣੀਆਂ ਹੁੰਦੀਆਂ ਸਨ। ਉਹ ਵੇਲਾ ਤਾਂ ਪਤਾ ਨਹੀਂ, ਪਰ ਹੁਣ ਦੇ ਸਮਿਆਂ ਵਿੱਚ ਕੁੜੀਆਂ ਨੂੰ ਮੁੰਡਿਆਂ ਵਾਂਗ ਹੀ ਅਕਲਮੰਦ ਸਮਝਿਆ ਜਾਂਦਾ ਹੈ।
​ਅਸੀਂ ਗੱਲ ਕਰ ਰਹੇ ਸੀ ਸਿਮਰਨ ਅਤੇ ਅੰਬਰ ਦੀ ਲਵ ਸਟੋਰੀ ਦੀ। ਅੰਬਰ ਇੱਕ ਵੱਡੇ ਘਰ ਦਾ ਮੁੰਡਾ ਸੀ, ਪਰ ਸਿਮਰਨ ਇੱਕ ਮੱਧਵਰਗੀ (ਨਿਮਨ) ਪਰਿਵਾਰ ਦੀ ਕੁੜੀ ਸੀ। ਉਹ ਦੋਵੇਂ ਇੱਕ-ਦੂਜੇ ਦੇ ਗੁਆਂਢ ਵਿੱਚ ਹੀ ਰਹਿੰਦੇ ਸਨ, ਪਰ ਉਹਨਾਂ ਨੇ ਇੱਕ-ਦੂਜੇ ਨੂੰ ਕਦੇ (ਧਿਆਨ ਨਾਲ) ਨਹੀਂ ਸੀ ਦੇਖਿਆ।
​ਇੱਕ ਦਿਨ ਸਿਮਰਨ ਸਕੂਲ ਜਾਣ ਲਈ ਆਪਣੇ ਘਰ ਤੋਂ ਨਿਕਲੀ। ਉਧਰੋਂ ਅੰਬਰ ਵੀ ਆਪਣੇ ਘਰ ਤੋਂ ਸਕੂਲ ਵੱਲ ਚੱਲ ਪਿਆ। ਉਦੋਂ ਹੀ ਅਚਾਨਕ ਸਿਮਰਨ ਦੀ ਅੰਬਰ ਨਾਲ ਟੱਕਰ ਹੋ ਗਈ ਅਤੇ ਉਹ ਹੇਠਾਂ ਡਿੱਗ ਪਈ। ਅੰਬਰ ਨੇ ਸਿਮਰਨ ਨੂੰ ਚੁੱਕਿਆ ਅਤੇ ਆਪਣੀ ਬੋਤਲ ਵਿੱਚੋਂ ਉਸਦੇ ਮੁੱਖ (ਚਿਹਰੇ) 'ਤੇ ਪਾਣੀ ਦੇ ਛਿੱਟੇ ਮਾਰਨ ਲੱਗਾ।
​ਜਦੋਂ ਸਿਮਰਨ ਨੇ ਆਪਣੀਆਂ ਅੱਖਾਂ ਖੋਲ੍ਹੀਆਂ, ਤਾਂ ਅੰਬਰ ਤੇ ਸਿਮਰਨ ਦੀਆਂ ਅੱਖਾਂ ਇੱਕ-ਦੂਜੇ ਨਾਲ ਮਿਲੀਆਂ। ਇੰਝ ਲੱਗਿਆ ਜਿਵੇਂ ਕੁਝ ਦੇਰ ਲਈ ਦੁਨੀਆ ਦੀ ਹਰ ਚੀਜ਼ ਥੰਮ ਗਈ ਹੋਵੇ। ਕੁਝ ਦੇਰ ਬਾਅਦ ਸਿਮਰਨ ਦੀਆਂ ਅੱਖਾਂ ਖੁੱਲ੍ਹ ਗਈਆਂ...ਜਾਂਦੇ ਹੋਏ ਸਿਮਰਨ ਆਪਣੀਆਂ ਸਹੇਲੀਆਂ ਨੂੰ ਪੁੱਛਣ ਲੱਗੀ, "ਇਹ ਮੁੰਡਾ ਕੌਣ ਸੀ?" ਤਾਂ ਉਹ ਬੋਲੀਆਂ, "ਤੇਰੇ ਘਰ ਦੇ ਨਾਲ ਹੀ ਤਾਂ ਰਹਿੰਦਾ ਹੈ, ਅੰਬਰ।" ਸਿਮਰਨ ਕਹਿਣ ਲੱਗੀ, "ਅੱਛਾ, ਇਹ ਹੈ!"
​ਉਧਰ ਅੰਬਰ ਵੀ ਉਸ ਕੁੜੀ ਦੇ ਖ਼ਿਆਲਾਂ ਵਿੱਚ ਖੋਇਆ ਹੋਇਆ ਸੀ। ਜਦੋਂ ਹੀ ਦੋਵਾਂ ਦੇ ਸਕੂਲ ਦੀ ਛੁੱਟੀ ਹੋਈ, ਤਾਂ ਉਹਨਾਂ ਦਾ ਫਿਰ ਸਾਹਮਣਾ ਹੋਇਆ। ਦੋਵਾਂ ਦੀਆਂ ਅੱਖਾਂ ਵਿੱਚ ਅੱਖਾਂ ਪਈਆਂ ਅਤੇ ਦੋਵਾਂ ਦੇ ਚਿਹਰੇ 'ਤੇ ਹਲਕੀ ਜਿਹੀ ਸ਼ਰਮਾਹਟ ਆ ਗਈ। ਉਹ ਦੋਵੇਂ ਆਪਣੇ-ਆਪਣੇ ਘਰ ਚਲੇ ਗਏ।
​ਸ਼ਾਮ ਦੇ ਸਮੇਂ ਸਿਮਰਨ ਛੱਤ 'ਤੇ ਚਲੀ ਗਈ। ਉਹ ਸੋਚ ਰਹੀ ਸੀ ਕਿ ਬਸ ਕਿਸੇ ਤਰ੍ਹਾਂ ਉਹ (ਅੰਬਰ) ਦਿਖ ਹੀ ਜਾਵੇ। ਉਧਰੋਂ ਅੰਬਰ ਆਪਣੇ ਕਮਰੇ ਵਿੱਚ ਸੀ, ਉਸਦੇ ਦਿਲ ਵਿੱਚ ਵੀ ਇੱਕ ਘਬਰਾਹਟ ਜਿਹੀ ਹੋ ਰਹੀ ਸੀ। ਉਹ ਵੀ ਛੱਤ 'ਤੇ ਚਲਾ ਗਿਆ। ਦੋਵਾਂ ਦੀਆਂ ਫਿਰ ਤੋਂ ਅੱਖਾਂ ਮਿਲੀਆਂ, ਕੁਝ ਮਿੰਟ ਉਹ ਹਿੱਲੇ ਵੀ ਨਹੀਂ। ਅਚਾਨਕ ਸਿਮਰਨ ਬੋਲੀ, "Hi!" ਅੰਬਰ ਵੀ ਕਹਿੰਦਾ, "Hi।" ਸਿਮਰਨ ਨੇ ਅੰਬਰ ਦਾ ਧੰਨਵਾਦ ਕੀਤਾ, ਪਰ ਅੰਬਰ ਬੋਲਿਆ, "ਕੋਈ ਨਾ ਜੀ।"
​ਉਦੋਂ ਹੀ ਸਿਮਰਨ ਦੀ ਮੰਮੀ ਨੇ ਆਵਾਜ਼ ਮਾਰੀ, ਤਾਂ ਉਹ ਨੀਚੇ ਚਲੀ ਗਈ। ਅੰਬਰ ਵੀ ਨੀਚੇ ਚਲਾ ਗਿਆ। ਹੁਣ ਉਹ ਦੋਵੇਂ ਹਰ ਰੋਜ਼, ਕਦੇ ਘਰੋਂ ਬਾਹਰ ਤੇ ਕਦੇ ਸਕੂਲ ਵਿੱਚ...​...ਯਾਦ ਹੁੰਦੇ ਅਤੇ ਬਹਾਨੇ ਜਿਹੇ ਮਾਰ ਕੇ ਘਰ ਦੀ ਛੱਤ 'ਤੇ ਮਿਲਦੇ ਹੀ ਰਹਿੰਦੇ ਸੀ। ਦੋਵਾਂ ਦੇ ਦਿਲ ਵਿੱਚ ਹੁਣ ਇੱਕ-ਦੂਜੇ ਦੇ ਲਈ ਪਿਆਰ ਵੀ ਹੋਣ ਲੱਗ ਪਿਆ ਸੀ।
​ਅੱਜ ਸਿਮਰਨ ਛੱਤ 'ਤੇ ਆਈ, ਪਰ ਅੱਜ ਅੰਬਰ ਦੇ ਚਿਹਰੇ 'ਤੇ ਇੱਕ ਅਲੱਗ ਜਿਹੀ ਰੌਨਕ ਸੀ, ਜਿਵੇਂ ਅੱਜ ਕੁਝ ਖ਼ਾਸ ਹੋਣ ਵਾਲਾ ਹੋਵੇ। ਅੰਬਰ ਵੀ ਛੱਤ 'ਤੇ ਆ ਗਿਆ। ਸਿਮਰਨ ਬੋਲੀ, "ਅੰਬਰ, ਇੱਕ ਗੱਲ ਕਰਨੀ ਹੈ।" ਅੰਬਰ ਬੋਲਿਆ, "ਜੀ ਦੱਸੋ।" ਸਿਮਰਨ ਬੋਲੀ, "Love you...! ਮੈਂ ਤੈਨੂੰ ਪਸੰਦ ਕਰਦੀ ਹਾਂ, ਕੀ ਤੂੰ ਮੈਨੂੰ ਕਰਦਾ ਹੈਂ?" ਅੰਬਰ ਬੋਲਿਆ, "ਹਾਂ, ਮੈਂ ਵੀ ਤੈਨੂੰ ਪਸੰਦ ਕਰਦਾ ਹਾਂ।"
​"ਆਹ ਲਓ, ਮੇਰੇ ਪਿਆਰ ਦੀ ਨਿਸ਼ਾਨੀ।" ਅੰਬਰ ਨੇ ਸਿਮਰਨ ਨੂੰ ਇੱਕ ਛੱਲਾ (ਰਿੰਗ) ਦਿੱਤਾ। ਬਦਲੇ ਵਿੱਚ ਸਿਮਰਨ ਨੇ ਵੀ ਉਸ ਨੂੰ ਇੱਕ ਰੁਮਾਲ ਦਿੱਤਾ। ਸਿਮਰਨ ਬੋਲੀ, "ਚਲੋ ਜੀ, ਚੰਗਾ, ਕੱਲ੍ਹ ਮਿਲਾਂਗੇ।"
​ਇੱਥੇ ਹੀ ਭਾਗ - 1 ਖ਼ਤਮ ਹੁੰਦਾ ਹੈ। ਅਗਲਾ ਭਾਗ ਦੇਖਣ ਲਈ ਤੁਹਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਵੇਗਾ।
​ਲੇਖਕ: ਉਸਮਾਨ​ਭਾਗ - 2
​ਅਸੀਂ ਪਹਿਲੇ ਭਾਗ ਵਿੱਚ ਦੇਖ ਚੁੱਕੇ ਹਾਂ ਕਿ ਸਿਮਰਨ ਨੇ ਅੰਬਰ ਨੂੰ ਪ੍ਰਪੋਜ਼ ਕੀਤਾ ਸੀ ਅਤੇ ਅੰਬਰ ਨੇ ਵੀ ਹਾਂ ਕਰ ਦਿੱਤੀ ਸੀ। ਹੁਣ ਅਸੀਂ ਅੱਗੇ ਦੇਖਦੇ ਹਾਂ ਕਿ ਕੀ ਹੁੰਦਾ ਹੈ।
​ਸਿਮਰਨ ਤੇ ਅੰਬਰ ਹੁਣ ਇੱਕ-ਦੂਜੇ ਨੂੰ ਰੋਜ਼ ਮਿਲਦੇ ਅਤੇ ਗੱਲ ਕਰਦੇ। ਉਹ ਕਦੇ-ਕਦੇ ਇੰਸਟਾਗ੍ਰਾਮ 'ਤੇ ਵੀ ਗੱਲ ਕਰ ਲੈਂਦੇ ਸੀ। ਹੁਣ ਉਹਨਾਂ ਦੇ ਘਰ ਪੇਪਰ ਹੋਣ ਵਾਲੇ ਸੀ, ਅਤੇ ਸਿਮਰਨ ਨੂੰ ਪੜ੍ਹਾਈ ਨੂੰ ਲੈ ਕੇ ਟੈਨਸ਼ਨ ਚੱਲ ਰਹੀ ਸੀ। ਉਹ ਅੰਬਰ ਨੂੰ ਕਹਿੰਦੀ ਕਿ, "ਆਪਾਂ ਦੋਵੇਂ ਪੜ੍ਹਾਈ ਕਰਨ ਲੱਗੀਏ, ਆਹ ਗੱਲ-ਬਾਤ ਬਾਅਦ ਵਿੱਚ ਵੀ ਹੋ ਜਾਵੇਗੀ।" ਅੰਬਰ ਕਹਿੰਦਾ, "ਚੱਲ ਠੀਕ ਹੈ, ਪਰ ਹਰ ਰੋਜ਼ ਛੱਤ 'ਤੇ ਆਉਣਾ ਪਵੇਗਾ।" ਸਿਮਰਨ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ।
​ਹੁਣ ਉਹ ਹਰ ਰੋਜ਼ ਛੱਤ 'ਤੇ ਮਿਲਣ ਲੱਗੇ। ਕੁਝ ਦਿਨਾਂ ਬਾਅਦ ਉਹਨਾਂ ਦੇ ਪੇਪਰ ਚੱਲਣ ਲੱਗੇ। ਉਹ ਹਰ ਰੋਜ਼ ਪੇਪਰ ਪੜ੍ਹਨ ਤੋਂ ਬਾਅਦ ਛੱਤ 'ਤੇ ਮਿਲਦੇ ਅਤੇ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ। ਹੁਣ ਉਹਨਾਂ ਦੇ ਸਾਰੇ ਪੇਪਰ ਹੋ ਚੁੱਕੇ ਸੀ ਅਤੇ ਰਿਜ਼ਲਟ ਵੀ ਆ ਗਿਆ ਸੀ। ਅੰਬਰ ਸਿਮਰਨ ਨੂੰ ਕਹਿੰਦਾ ਹੈ, "ਹੁਣ ਮੈਂ ਆਪਣੇ ਸਕੂਲ..."ਘਰੇ ਤੇਰੇ ਵਾਂਗੂ ਹੀ ਸਕੂਲ ਲੱਗ ਜਾਣਾ ਵਾ, ਫਿਰ ਆਪਾਂ ਇਕੱਠੇ ਸਕੂਲ ਜਾਇਆ ਕਰਾਂਗੇ।" ਸਿਮਰਨ ਬੋਲੀ, "ਹਾਂ, ਤੂੰ ਤਾਂ ਬਹੁਤ ਵਧੀਆ ਗੱਲ ਦੱਸੀ ਹੈ, ਪਰ ਤੇਰੇ ਘਰਦੇ ਮੰਨ ਜਾਣਗੇ? ਉਹ ਵੀ ਮਨਾ ਲਵੀਂ।"
​"ਚੱਲ ਚੰਗਾ, ਮੈਂ ਹੁਣ ਘਰ ਜਾ ਕੇ ਦੇਖਦਾ ਹਾਂ।" ਇਹ ਕਹਿ ਕੇ ਅੰਬਰ ਘਰ ਵੱਲ ਨੂੰ ਚੱਲ ਪਿਆ। ਉਹ ਘਰ ਵਿੱਚ ਵੜਿਆ। ਵੜਨ ਸਾਰ ਹੀ ਉਹ ਦੇਖਦਾ ਹੈ ਕਿ ਉਸਦੇ ਪਾਪਾ ਘਰ ਵਿੱਚ ਹੀ ਨੇ। ਉਸਨੂੰ ਵਧੀਆ ਸਮਾਂ ਲੱਗਾ ਗੱਲ ਕਰਨ ਦਾ। ਉਹ ਆਪਣੇ ਪਾਪਾ ਕੋਲ ਗਿਆ ਅਤੇ ਬੋਲਿਆ, "ਪਾਪਾ, ਇੱਕ ਗੱਲ ਕਰਨੀ ਸੀ।" ਪਾਪਾ ਬੋਲੇ, "ਹਾਂ ਬੋਲ ਪੁੱਤ, ਕੀ ਗੱਲ ਹੈ?"
​ਅੰਬਰ ਨੇ ਕਿਹਾ, "ਪਾਪਾ, ਮੈਂ ਸਕੂਲ ਬਦਲਣਾ ਹੈ।" ਪਾਪਾ ਬੋਲੇ, "ਕਿਉਂ, ਕੀ ਹੋਇਆ?" ਅੰਬਰ ਕਹਿੰਦਾ, "ਪਾਪਾ, ਉੱਥੇ ਸਹੀ ਨਹੀਂ ਪੜ੍ਹਾਉਂਦੇ।" ਪਾਪਾ ਨੇ ਗੁੱਸੇ ਨਾਲ ਕਿਹਾ, "ਨਹੀਂ-ਨਹੀਂ, ਉੱਥੇ ਹੀ ਪੜ੍ਹਨਾ ਹੈ ਜਿੱਥੇ ਦਾਖ਼ਲਾ ਕਰਵਾਇਆ ਹੋਇਆ ਹੈ।" ਅੰਬਰ ਬੋਲਿਆ, "ਤਾਂ ਪਾਪਾ, ਪਲੀਜ਼ ਲਵਾ ਦਿਓ ਨਾ।" ਪਾਪਾ ਨੇ ਡਾਂਟਦੇ ਹੋਏ ਕਿਹਾ, "ਨਹੀਂ, ਚੁੱਪ ਕਰਕੇ ਆਪਣੇ ਕਮਰੇ ਵਿੱਚ ਜਾ।"
​ਅੰਬਰ ਜਾਂਦਾ ਹੋਇਆ ਬੋਲਿਆ, "ਚੰਗਾ ਫਿਰ, ਜਦੋਂ ਤੱਕ ਮੈਨੂੰ ਦੂਜੇ ਸਕੂਲ ਵਿੱਚ ਨਹੀਂ ਲਵਾਉਂਦੇ, ਜਦੋਂ ਤੱਕ ਮੈਂ ਕੁਝ ਨਹੀਂ ਖਾਣਾ।" ਇਹ ਕਹਿ ਕੇ ਅੰਬਰ ਆਪਣੇ ਕਮਰੇ ਵਿੱਚ ਚਲਾ ਗਿਆ। ਰਾਤ ਹੋ ਗਈ, ਅੰਬਰ ਨੂੰ ਉਸਦੀ...ਮੰਮੀ ਨੇ ਰੋਟੀ ਖਾਣ ਲਈ ਆਖਿਆ, ਪਰ ਉਹ ਤਾਂ ਆਪਣੀ ਜ਼ਿੱਦ 'ਤੇ ਅੜਿਆ ਹੋਇਆ ਸੀ। ਅੰਬਰ ਦੀ ਮੰਮੀ ਨੇ ਅੰਬਰ ਦੇ ਪਾਪਾ ਨੂੰ ਰੋਕਿਆ ਕਿ, "ਲੜੋ ਨਾ, ਉਸਨੂੰ ਉਸੇ ਸਕੂਲ ਵਿੱਚ ਪੜ੍ਹ ਲੈਣ ਦਿਓ, ਚੱਲ ਉੱਥੇ ਹੀ ਸਹੀ, ਹੁਣ ਤਾਂ ਰੋਟੀ ਖਵਾਓ।"
​ਅਗਲੇ ਦਿਨ ਅੰਬਰ ਅਤੇ ਉਸਦੇ ਪਾਪਾ ਐਡਮਿਸ਼ਨ (ਦਾਖ਼ਲਾ) ਕਰਵਾਉਣ ਲਈ ਸਕੂਲ ਪਹੁੰਚੇ ਅਤੇ ਉਹਨਾਂ ਨੇ ਉੱਥੇ ਐਡਮਿਸ਼ਨ ਕਰਵਾ ਦਿੱਤੀ। ਜਦੋਂ ਹੀ ਉਹ ਬਾਹਰ ਆਏ, ਉੱਥੇ ਸਿਮਰਨ ਖੜ੍ਹੀ ਦਿਖਾਈ ਦਿੱਤੀ। ਅੰਬਰ ਨੇ ਸਿਮਰਨ ਨੂੰ ਇੱਕ ਇਸ਼ਾਰਾ ਕੀਤਾ ਅਤੇ ਸਿਮਰਨ ਭੱਜ ਕੇ ਅੰਬਰ ਦੇ ਪਾਪਾ ਕੋਲ ਆਈ ਅਤੇ ਉਹਨਾਂ ਦੇ ਪੈਰੀਂ ਹੱਥ ਲਾਏ।
​ਅੰਬਰ ਦੇ ਪਾਪਾ ਬੋਲੇ, "ਤੂੰ ਵੀ ਇੱਥੇ ਪੜ੍ਹਦੀ ਹੈਂ?" ਸਿਮਰਨ ਬੋਲੀ, "ਜੀ ਅੰਕਲ ਜੀ, ਮੈਂ ਇੱਥੇ ਹੀ ਪੜ੍ਹਦੀ ਹਾਂ।" ਪਾਪਾ ਨੇ ਕਿਹਾ, "ਚੱਲ ਵਧੀਆ ਹੋਇਆ। ਇਹ ਕੰਮ ਕਰੀਂ, ਕੱਲ੍ਹ ਤੋਂ ਅੰਬਰ ਨਾਲ ਮੋਟਰਸਾਈਕਲ 'ਤੇ ਹੀ ਆ ਜਾਇਆ ਕਰੀਂ।" ਸਿਮਰਨ ਬੋਲੀ, "ਜਿਵੇਂ ਤੁਸੀਂ ਕਹੋ ਅੰਕਲ ਜੀ।" ਉਹਨਾਂ ਦੋਵਾਂ ਦੇ ਚਿਹਰੇ 'ਤੇ ਹਲਕੀ ਜਿਹੀ ਖੁਸ਼ੀ ਦੀ ਰੌਨਕ ਆ ਗਈ।
​ਇਹ ਭਾਗ ਇੱਥੇ ਹੀ ਖ਼ਤਮ ਹੁੰਦਾ ਹੈ।
​ਲੇਖਕ: ਉਸਮਾਨਭਾਗ - 3
​ਅਸੀਂ ਭਾਗ - 2 ਵਿੱਚ ਦੇਖ ਚੁੱਕੇ ਹਾਂ ਕਿ ਅੰਬਰ ਦੇ ਪਾਪਾ ਨੇ ਸਿਮਰਨ ਨੂੰ ਅੰਬਰ ਨਾਲ ਜਾਣ ਨੂੰ ਕਹਿ ਦਿੱਤਾ ਸੀ। ਹੁਣ ਅਸੀਂ ਅੱਗੇ ਦੇਖਦੇ ਹਾਂ।
​ਅੱਜ ਅੰਬਰ ਦਾ (ਨਵੇਂ ਸਕੂਲ ਵਿੱਚ) ਪਹਿਲਾ ਦਿਨ ਸੀ। ਸਿਮਰਨ ਨੇ ਅੰਬਰ ਨੂੰ ਆਵਾਜ਼ ਮਾਰੀ, ਅੰਬਰ ਬਾਹਰ ਆਇਆ ਅਤੇ ਉਸਨੇ ਆਪਣੇ ਮੋਟਰਸਾਈਕਲ 'ਤੇ ਸਿਮਰਨ ਨੂੰ ਬੈਠਣ ਲਈ ਕਹਿ ਦਿੱਤਾ। ਸਿਮਰਨ ਬੈਠ ਗਈ। ਉਹ ਦੋਵੇਂ ਸਕੂਲ ਵੱਲ ਨੂੰ ਜਾਣ ਲੱਗੇ।
​ਰਸਤੇ ਵਿੱਚ ਅੰਬਰ ਸਿਮਰਨ ਨੂੰ ਪੁੱਛਦਾ, "ਕਿੱਦਾਂ ਲੱਗਦਾ ਪਿਆ?" ਸਿਮਰਨ ਬੋਲੀ, "ਬਹੁਤ ਵਧੀਆ।" ਅੰਬਰ ਬੋਲਿਆ ਕਿ, "ਮੈਂ ਤੇਰਾ ਹੱਥ ਫੜ ਸਕਦਾ ਹਾਂ?" ਸਿਮਰਨ ਬੋਲੀ, "ਤੇਰਾ ਹੀ ਤਾਂ ਹੈ, ਤੂੰ ਹੀ ਇਜਾਜ਼ਤ ਮੰਗੀ ਜਾਂਦਾ ਪਿਆ।" ਅੰਬਰ ਨੇ ਸਿਮਰਨ ਦਾ ਹੱਥ ਫੜ ਲਿਆ।
​ਉਹ ਸਕੂਲ ਪਹੁੰਚ ਗਏ, ਅਤੇ ਉਹ ਦੋਵੇਂ ਇੱਕ ਹੀ ਬੈਂਚ 'ਤੇ ਬੈਠ ਗਏ। ਉਹ ਦੋਵੇਂ ਆਪਣੀ-ਆਪਣੀ ਗੱਲ (ਪੜ੍ਹਾਈ) ਕਰਨ ਲੱਗੇ। ਪਤਾ ਹੀ ਨਹੀਂ ਲੱਗਾ ਕਿ ਕਦੋਂ ਸਕੂਲ ਦੀ ਛੁੱਟੀ ਹੋ ਗਈ। ਉਹ ਦੋਵੇਂ ਘਰ ਵੱਲ ਨੂੰ ਜਾਣ ਲੱਗੇ। ਜਾਂਦੇ ਹੋਏ ਅੰਬਰ ਸਿਮਰਨ ਨੂੰ ਕਹਿੰਦਾ ਕਿ, "ਇੱਕ ਗੱਲ ਦੱਸ..."​...ਤੂੰ ਤਾਂ ਮੇਰੇ ਰਾਹ ਦੀ ਰਾਣੀ। ਆਖਾ ਜੀ।" ਹੱਸਦੇ-ਹੱਸਦੇ ਉਹ ਘਰ ਪਹੁੰਚ ਜਾਂਦੇ।
​ਹੁਣ ਉਹ ਹਰ ਰੋਜ਼ ਇੰਝ ਹੀ ਜਾਣ ਲੱਗੇ, ਇੱਕ-ਦੂਜੇ ਦਾ ਹੱਥ ਫੜ ਕੇ। ਸਭ ਕੁਝ ਵਧੀਆ ਚੱਲ ਰਿਹਾ ਸੀ। ਪਰ ਇੱਕ ਦਿਨ ਅੰਬਰ ਅਤੇ ਸਿਮਰਨ ਹਮੇਸ਼ਾ ਵਾਂਗ ਆਪਣਾ ਹੱਥ ਫੜ ਕੇ ਸਕੂਲ ਨੂੰ ਚੱਲੇ ਸੀ, ਪਰ ਰਸਤੇ ਵਿੱਚ ਅੰਬਰ ਦੇ ਪਾਪਾ ਨੇ ਉਹਨਾਂ ਨੂੰ ਹੱਥ ਫੜ ਕੇ ਜਾਂਦੇ ਹੋਏ ਦੇਖ ਲਿਆ। ਅੰਬਰ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ। ਉਹ ਸਕੂਲ ਖ਼ਤਮ ਕਰਨ ਤੋਂ ਬਾਅਦ ਘਰ ਨੂੰ ਆ ਗਿਆ।
​ਉਹ ਜਿਵੇਂ ਹੀ ਘਰ ਵਿੱਚ ਪੈਰ ਰੱਖਦਾ ਹੈ, ਤਾਂ ਅੰਬਰ ਦੇ ਪਾਪਾ ਸਾਹਮਣੇ ਹੀ ਬੈਠੇ ਸੀ। ਉਹਨਾਂ ਦੇ ਚਿਹਰੇ 'ਤੇ ਗੁੱਸਾ ਸਾਫ਼ ਦਿਖ ਰਿਹਾ ਸੀ। ਅੰਬਰ ਨੂੰ ਵੀ ਦਿਲ ਹੀ ਦਿਲ ਵਿੱਚ ਘਬਰਾਹਟ ਹੋਣ ਲੱਗੀ। ਉਹ ਆਪਣੇ ਪਾਪਾ ਦੇ ਲਾਗੇ ਜਾ ਕੇ ਬੈਠ ਗਿਆ। ਅੰਬਰ ਦੇ ਪਾਪਾ ਬੋਲੇ, "ਡਰ ਤਾਂ ਸਿਮਰਨ ਨੂੰ, ਹਾਂ ਪਾਪਾ।" ਅੰਬਰ ਨੇ ਆਪਣੇ ਪੜ੍ਹਨ ਵਾਲਾ ਪੈੱਨ ਆਪਣੇ ਪਾਪਾ ਨੂੰ ਫੜਾ ਦਿੱਤਾ। ਅੰਬਰ ਦੇ ਪਾਪਾ ਨੇ ਪੈੱਨ ਫੜ ਲਿਆ, ਉਹੀ ਪੈੱਨ ਨੂੰ ਖਿੱਚ ਕੇ ਜ਼ਮੀਨ 'ਤੇ ਮਾਰ ਦਿੱਤਾ ਅਤੇ ਪੈੱਨ ਦੇ ਟੋਟੇ-ਟੋਟੇ ਕਰ ਦਿੱਤੇ।
​ਅੰਬਰ ਦੀ ਮੰਮੀ ਬੋਲੀ, "ਰੋਣ ਆ ਰਿਹਾ ਪੁੱਤ ਤਾਂ..." (ਉਦੋਂ ਹੀ) ਅਗਲਾ ਚੈਪਟਰ ਚੱਲਦਾ...ਤੇਰੇ ਮੁੰਡੇ ਦਾ ਸਿਮਰਨ ਨਾਲ, ਮੈਂ ਆਪ ਇਹਨਾਂ ਦੋਨਾਂ ਨੂੰ ਇੱਕ-ਦੂਜੇ ਦਾ ਹੱਥ ਫੜ ਕੇ ਜਾਂਦੇ ਹੋਏ ਸਕੂਲ ਦੀ ਇਹੀਓ ਰੋਡ 'ਤੇ ਦੇਖਿਆ ਹੈ।" ਇਹ ਕਹਿ ਕੇ ਉਹਨਾਂ ਨੇ ਅੰਬਰ ਦੇ ਪਿਓ ਦੇ ਚਪੇੜ ਮਾਰੀ। ਅੰਬਰ ਦੇ ਅੱਖ ਵਿੱਚ ਹੰਝੂ ਸੀ। ਅੰਬਰ ਦੇ ਡੈਡੀ ਬੋਲੇ, "ਅੰਬਰ, ਅੱਜ ਤੋਂ ਬਾਅਦ ਕਮਰੇ ਵਿੱਚ ਰਹਿਣਾ ਹੈ, ਇਹ ਬਾਹਰ ਨਹੀਂ ਆਉਣਾ ਚਾਹੀਦਾ। ਨਾਲੇ ਕੋਈ ਲੋੜ ਨਹੀਂ ਸਕੂਲ ਜਾਣ ਦੀ।"
​ਇਹ ਕਹਿ ਕੇ ਅੰਬਰ ਦਾ ਪਾਪਾ ਸਿਮਰਨ ਦੇ ਘਰ ਚਲਾ ਗਿਆ। ਅੰਬਰ ਦੇ ਡੈਡੀ ਨੇ ਸਿਮਰਨ ਦੇ ਡੈਡੀ ਨੂੰ ਸਾਰੀ ਗੱਲ ਦੱਸ ਦਿੱਤੀ। ਸਿਮਰਨ ਦੇ ਡੈਡੀ ਨੇ ਸਿਮਰਨ ਦੇ ਬਹੁਤ ਚਪੇੜਾਂ ਮਾਰੀਆਂ ਅਤੇ ਉਸਨੂੰ ਕਮਰੇ ਵਿੱਚ ਪੂਰ ਦਿੱਤਾ। ਅੰਬਰ ਅਤੇ ਸਿਮਰਨ ਦੇ ਡੈਡੀ ਦੋਵੇਂ ਬਾਹਰ ਨੂੰ ਆ ਗਏ।
​ਸਿਮਰਨ ਦਾ ਡੈਡੀ ਬੋਲਿਆ, "ਹੁਣ ਕੀ ਕਰੀਏ? ਇਹ ਗੱਲ ਬਾਹਰ ਜਾਣ ਨੂੰ ਬਹੁਤਾ ਟਾਈਮ ਨਹੀਂ ਲੱਗਣਾ।" ਅੰਬਰ ਦਾ ਡੈਡੀ ਬੋਲਿਆ, "ਇੱਕ ਗੱਲ ਤਾਂ ਹੈ, ਆਪਾਂ ਇਹਨਾਂ ਦੋਨਾਂ ਦਾ ਵਿਆਹ ਕਰ ਦਿੰਦੇ ਹਾਂ। ਮੁੰਡਾ ਇਰਾਦਾ ਖ਼ਰਾਬ ਹੈ, ਕੁੜੀ ਹਾਲੇ 17 ਸਾਲ ਦੀ ਹੈ।" ਕੋਈ ਨਾ, ਹਾਲੇ...ਫਿਰ ਸ਼ਗਨ ਕਰਵਾ ਦਿੰਦੇ ਹਾਂ। ਹਾਂ, ਇਹ ਸਹੀ ਹੈ, ਚੱਲ ਪਾਓ ਜਾਣੀ ਬੈਂਗਲ (ਚੂੜੀਆਂ) ਸ਼ਗਨ ਦੀਆਂ। ਚੱਲ ਫਿਰ ਪਰਸੋਂ ਨੂੰ ਪਾ ਦਿੰਦੇ ਹਾਂ ਸ਼ਗਨ। ਚੰਗਾ ਜੀ। ਉਹ ਆਪਣੇ-ਆਪਣੇ ਘਰ ਚਲੇ ਗਏ। ਅੰਬਰ ਅਤੇ ਸਿਮਰਨ ਦੇ ਡੈਡੀ ਨੇ ਦੋਨਾਂ ਨੂੰ ਖ਼ੁਸ਼ਖ਼ਬਰੀ ਦਿੱਤੀ। ਉਹ ਦੋਨੋਂ ਬਹੁਤ ਖ਼ੁਸ਼ ਹੋਏ। (ਇੱਥੇ ਹੀ ਭਾਗ 3 ਖ਼ਤਮ ਹੁੰਦਾ ਹੈ)।​ਭਾਗ - 4
​ਅਸੀਂ ਪਿਛਲੇ ਭਾਗ ਵਿੱਚ ਦੇਖਿਆ ਸੀ ਕਿ ਦੋਵਾਂ ਦੀ ਸ਼ਗਨ ਦੀ ਗੱਲ ਹੋ ਰਹੀ ਸੀ। ਹੁਣ ਅਸੀਂ ਅੱਗੇ ਦੇਖਦੇ ਹਾਂ।
​ਅੰਬਰ ਇਹ ਗੱਲ ਸੁਣਨ ਤੋਂ ਬਾਅਦ ਚੰਗੀ ਤਰ੍ਹਾਂ ਸੌਣ ਲੱਗ ਪਿਆ ਸੀ ਅਤੇ ਸਿਮਰਨ ਵੀ ਬਹੁਤ ਖ਼ੁਸ਼ ਸੀ। ਦੋਵਾਂ ਦੇ ਘਰਾਂ ਨੇ ਦੋ ਦਿਨ ਆਖੇ ਸੀ। ਉਹ ਦੋਵੇਂ ਨਵੇਂ-ਨਵੇਂ ਕੱਪੜੇ ਪਾ ਕੇ ਤਿਆਰ ਹੋ ਗਏ। ਦੋਵਾਂ ਨੂੰ ਸ਼ਗਨ ਪੈ ਗਿਆ। ਸ਼ਗਨ ਪੈਣ ਤੋਂ ਬਾਅਦ ਅੰਬਰ ਦੇ ਡੈਡੀ ਨੇ ਸਿਮਰਨ ਦੇ ਡੈਡੀ ਨੂੰ ਪੁੱਛਿਆ, "ਦੂਜਾ ਦਿਨ ਵਿਆਹ ਦਾ ਕਦੋਂ ਦਾ ਰੱਖੀਏ?" ਜਦੋਂ ਕੁੜੀ 18 ਸਾਲ ਦੀ ਹੋ ਗਈ, ਉਦੋਂ ਜੀ। ਇਹ ਕਹਿ ਕੇ ਸਾਰੇ ਜਣੇ ਰੋਟੀ ਖਾਣ ਬਹਿ ਗਏ। ਰੋਟੀ ਖਾਣ ਤੋਂ ਬਾਅਦ ਸਾਰੇ ਜਣੇ ਆਪਣੇ-ਆਪਣੇ ਘਰ ਨੂੰ ਚਲੇ ਗਏ।
​ਅਗਲੇ ਦਿਨ ਅੰਬਰ ਨੇ ਆਪਣਾ ਮੋਟਰਸਾਈਕਲ ਸਿਮਰਨ ਦੇ ਘਰ ਦੇ ਬਾਹਰ ਖੜ੍ਹਾਇਆ ਅਤੇ ਹੌਰਨ ਮਾਰਨ ਲੱਗਾ। ਸਿਮਰਨ ਬਾਹਰ ਆਈ ਅਤੇ ਮੋਟਰਸਾਈਕਲ 'ਤੇ ਜਾ ਕੇ ਬਹਿ ਗਈ। ਅੰਬਰ ਨੇ ਸਿਮਰਨ ਦਾ ਹੱਥ ਫੜਿਆ ਅਤੇ ਸਕੂਲ ਵੱਲ ਨੂੰ ਚੱਲ ਪਏ। ਕਲਾਸ ਵਿੱਚ ਸਾਰੇ ਜਾਣੇ ਕਹਿੰਦੇ ਕਿ, "ਅੰਬਰ ਅਤੇ ਸਿਮਰਨ ਨੂੰ ਸੁਪਰੀਮ ਰਿਲੇਸ਼ਨ (Supreme Relation) ਮਿਲਿਆ।" ਅੰਬਰ ਅਤੇ ਸਿਮਰਨ 18 ਸਾਲ ਦੀ ਉਮਰ ਹੋਣ ਤੱਕ ਆਪਣੀ ਪੜ੍ਹਾਈ ਦਾ ਧਿਆਨ ਵੀ ਬਹੁਤ ਚੰਗੀ ਤਰ੍ਹਾਂ ਰੱਖਦੇ ਰਹੇ। ਉਹਨਾਂ ਨੇ ਰਿਸ਼ਤੇ ਦਾ ਦਿਖਾਵਾ ਨਹੀਂ ਕੀਤਾ, ਪਰ ਕਿਸੇ ਨੂੰ ਇਹ ਜਾਣ ਕੇ ਦੁੱਖ ਨਹੀਂ ਹੋਇਆ ਕਿ ਉਹ ਹੁਣ ਆਪਸ ਵਿੱਚ ਮੰਗੇ ਹੋਏ ਹਨ।ਪਰ ਕਿਸੇ ਨੂੰ ਕੀ ਪਤਾ ਸੀ ਵਿਆਹ ਵਾਲੇ ਦਿਨ ਕੀ ਹੋਵੇਗਾ। ਇਹ ਜਾਣਨ ਲਈ ਆਪਾਂ ਅਗਲੇ ਭਾਗ ਵਿੱਚ ਮਿਲਾਂਗੇ, ਕਿਉਂਕਿ ਉਹ ਭਾਗ ਆਖ਼ਰੀ ਹੋਵੇਗਾ।​ਭਾਗ - 5
​ਉਹਨਾਂ ਦਾ ਵਿਆਹ, ਇੱਕ ਦਿਨ ਪਹਿਲਾਂ ਉਹਨਾਂ ਦੀ ਜਾਗੋ ਸੀ, ਅਤੇ ਉਹ ਸਾਰਿਆਂ ਦੇ ਘਰ-ਘਰ ਜਾ ਕੇ ਜਾਗੋ ਕੱਢਣਾ ਚਾਹੁੰਦੇ ਸੀ। ਹਾਂ, ਉਹਨਾਂ ਦੀ ਬਾਤ ਸੀ। ਸ਼ਾਮ ਨੂੰ ਸਾਰੇ ਰਾਤ ਨੂੰ ਸੌਂ ਗਏ। ਅਗਲਾ ਦਿਨ ਚੜ੍ਹਿਆ। ਵਿਆਹ ਵਾਲੇ ਮੁੰਡੇ ਨੂੰ ਨੁਹਾ ਕੇ ਤਿਆਰ ਕਰ ਦਿੱਤਾ ਅਤੇ ਉਹਦੇ ਸਿਰ 'ਤੇ ਸਿਹਰਾ ਵੀ ਪਾ ਦਿੱਤਾ। ਉਹ ਸਾਰੇ ਗੱਡੀਆਂ ਵਿੱਚ ਬੈਠ ਗਏ ਅਤੇ ਪੈਲੇਸ ਵੱਲ ਤੁਰ ਪਏ।
​ਉੱਥੇ ਜਾ ਕੇ ਉਹਨਾਂ ਨੇ ਪਹਿਲਾਂ ਪਕੌੜੇ-ਪਕੌੜੇ ਖਾਧੇ ਅਤੇ ਫਿਰ ਉਹ ਨਿਕਾਹ ਕਰਨ ਲਈ ਬੈਠ ਗਏ। ਮੌਲਵੀ ਸਾਹਿਬ ਨੇ ਨਿਕਾਹ ਪੜ੍ਹਿਆ ਅਤੇ ਦੁਆ ਕਰਵਾਈ। ਨਿਕਾਹ ਪੱਕਾ ਹੋ ਗਿਆ ਅਤੇ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ। ਪਰ ਕਿਸੇ ਨੂੰ ਕੀ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ।
​ਉਹ ਸਾਰੇ ਫਿਰ ਰੋਟੀ ਖਾਣ ਲੱਗੇ...ਪੈਲੇਸ ਵਿੱਚ ਖ਼ੁਸ਼ੀ ਦਾ ਮਾਹੌਲ ਸੀ। ਰੋਟੀ ਖਾ ਕੇ ਅੰਬਰ ਆਪਣੀ ਗੱਡੀ ਕੋਲ ਗਿਆ ਅਤੇ ਉਸ ਨਾਲ ਗੱਲਬਾਤ ਕਰਨ ਲੱਗਾ। ਪਰ ਅਜੇ ਉਹ ਜਾਣ ਹੀ ਲੱਗੇ ਸਨ ਕਿ ਅੰਬਰ ਦੇ ਸਾਹਮਣੇ ਸਿਮਰਨ ਆ ਗਈ, ਅਤੇ ਉਹ ਉਸਦੇ ਨਾਲ ਬੈਠ ਗਈ।
​ਉਹ ਦੋਵੇਂ ਇੱਕ-ਦੂਜੇ ਨਾਲ ਗੱਲਾਂ ਕਰ ਹੀ ਰਹੇ ਸਨ ਕਿ ਅਚਾਨਕ ਕਿਸਮਤ ਨੇ ਇੱਕ ਅਜਿਹਾ ਦਰਦਨਾਕ ਮੋੜ ਲਿਆ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਇਸ ਅਚਾਨਕ ਵਾਪਰੇ ਹਾਦਸੇ ਵਿੱਚ ਸਿਮਰਨ ਹਮੇਸ਼ਾ-ਹਮੇਸ਼ਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਈ। ਅੰਬਰ ਲਈ ਸਿਮਰਨ ਸਿਰਫ਼ ਇੱਕ ਨਾਂ ਨਹੀਂ ਸੀ, ਉਹ ਉਸਦੀ ਪੂਰੀ ਕਾਇਨਾਤ ਸੀ, ਜੋ ਹੁਣ ਸ਼ਹੀਦ ਹੋ ਕੇ ਆਪਣੀ ਅਲੱਗ ਦੁਨੀਆ ਵਿੱਚ ਜਾ ਚੁੱਕੀ ਸੀ। ਅੰਬਰ ਦਾ ਇਹ ਸਾਹ, ਇਹ ਸਫ਼ਰ ਉੱਥੇ ਹੀ ਖ਼ਤਮ ਹੋ ਗਿਆ। ਉਹ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਉੱਚੀ-ਉੱਚੀ ਰੋਣ ਲੱਗਾ। ਵਿਆਹ ਦਾ ਉਹ ਖ਼ੁਸ਼ੀਆਂ ਭਰਿਆ ਮਾਹੌਲ ਪਲਾਂ ਵਿੱਚ ਹੀ ਅਸ਼ਕਾਂ ਵਿੱਚ ਬਦਲ ਗਿਆ। ਇਹ ਕਹਾਣੀ ਉੱਥੇ ਹੀ ਖ਼ਤਮ ਹੁੰਦੀ ਹੈ। ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ।
​(ਲੇਖਕ: ਉਸਮਾਨ)
ਰੂਹਾਂ ਦੀਆਂ ਗੱਲਾਂ
​ਪਾਠਕਾਂ ਲਈ ਇੱਕ ਅਹਿਮ ਸੁਨੇਹਾ:
​ਸਾਨੂੰ ਪਤਾ ਹੈ ਕਿ ਅੱਜ ਦੇ ਦੌਰ ਵਿੱਚ ਅਕਸਰ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਜਿੱਥੇ ਲੋਕ ਇੱਕ-ਦੂਜੇ ਨੂੰ ਧੋਖਾ ਦਿੰਦੇ ਹਨ। ਪਰ ਮੇਰੀ ਸਾਰਿਆਂ ਨੂੰ ਇਹੀ ਸਲਾਹ ਹੈ—ਜੇਕਰ ਤੁਸੀਂ ਕਿਸੇ ਨਾਲ ਸੱਚਾ ਪਿਆਰ ਕਰਦੇ ਹੋ, ਤਾਂ ਸਿਮਰਨ ਵਰਗਾ ਕਰੋ, ਜੋ ਆਖ਼ਰੀ ਦਮ ਤੱਕ ਆਪਣੇ ਪਿਆਰ ਨੂੰ ਨਿਭਾਵੇ ਅਤੇ ਉਸਦੀ ਯਾਦ ਹਮੇਸ਼ਾ ਦਿਲ ਵਿੱਚ ਜ਼ਿੰਦਾ ਰਹੇ।
​ਧੰਨਵਾਦ!