Aqaab - 10 books and stories free download online pdf in Punjabi

ਉਕਾ਼ਬ - 10

ਦਸ

(10)

ਜਿਨ੍ਹਾਂ ਗੱਲਾਂ ਨੂੰ ਤਨਿਸ਼ਕ ਦੇ ਬਾਰ—ਬਾਰ ਪੁੱਛਣ ਤੇ ਵੀ ਮਸਰੂ ਅੰਕਲ ਟਾਲ ਜਾਂਦੇ ਸਨ ਤੇ ਕਦੇ ਨਹੀਂ ਸੀ ਦੱਸਿਆ, ਅੱਜ ਉਹ ਇੱਕ ਖੁੱਲੀ ਕਿਤਾਬ ਦੇ ਰੂਪ ਵਿੱਚ ਤਨਿਸ਼ਕ ਦੇ ਸਾਹਮਣੇ ਸਨ। ਅੰਕਲ ਆਪਣੇ ਪਰਿਵਾਰ ਤੋਂ ਕਿਸ ਗੱਲ ਤੋਂ ਐਨੇ ਨਾਰਾਜ਼ ਸਨ, ਕਿ ਨਾ ਕਦੇ ਉਨ੍ਹਾਂ ਨੂੰ ਯਾਦ ਕੀਤਾ ਤੇ ਨਾ ਕਦੇ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਇਹ ਸਭ ਜਾਣਨਾ ਹੁਣ ਬੜਾ ਆਸਾਨ ਹੋ ਗਿਆ। ਦੋ ਮੁਲਾਕਾਤਾਂ ਵਿੱਚ ਹੀ ਤਨਿਸ਼ਕ ਨੇ ਸਭ ਕੁਝ ਜਾਣ ਲਿਆ। ਸਗੋਂ ਉਹ ਅੰਕਲ ਦੇ ਪਰਿਵਾਰ ਨੂੰ ਆਪਣੇ ਘਰ ਵੀ ਲੈ ਗਿਆ। ਸੱਚ ਇਹ ਵੀ ਹੈ ਕਿ ਜਿਸ ਪਰਿਵਾਰ ਨੂੰ ਹੁਣ ਤਨਿਸ਼ਕ ਦੇਖ—ਮਿਲ ਰਿਹਾ ਸੀ, ਉਹ ਵੀ ਪੂਰੀ ਤਰਾਂ ਅੰਕਲ ਦਾ ਨਹੀਂ ਸੀ।

ਅਨੰਯਾ ਅੰਕਲ ਦੀ ਸਕੀ ਧੀ ਨਹੀਂ ਸੀ। ਅੰਕਲ ਦੀ ਸ਼ਾਦੀ ਤਾਂ ਮਗਰੋਂ ਉਸਦੀ ਮਾਂ ਨਾਲ ਹੋਈ ਸੀ। ਉਹ ਤਾਂ ਪਹਿਲਾਂ ਤੋਂ ਹੀ ਆਪਣੀ ਮਾਂ ਦੇ ਨਾਲ ਸੀ। ਜਦ ਅਨੰਯਾ ‘ਲੇਹ’ ਵਿੱਚ ਰਹਿੰਦੀ ਸੀ ਤੇ ਉੱਥੇ ਕਿਸੇ ਮਠ ਵਿੱਚ ਬੱਚਿਆਂ ਨੂੰ ਪੜਾਉਂਦੀ ਸੀ, ਉਸ ਦੀ ਮਾਂ ਨੇ ਵੀ ਪਤੀ ਦੇ ਛੱਡ ਕੇ ਚਲੇ ਜਾਣ ਉਪਰੰਤ ਲੇਹ ਵਿੱਚ ਆਕੇ ਇੱਕ ਦੁਕਾਨ ਵਿੱਚ ਫੁੱਲਾਂ ਦੇ ਹਾਰ ਅਤੇ ਗੁਲਦਸਤੇ ਬਣਾਉਂਣ ਦਾ ਕੰਮ ਸ਼ੁਰੂ ਕਰ ਲਿਆ ਸੀ।

ਮਾਂ—ਧੀ ਸ੍ਰੀਨਗਰ ਘੁੰਮਣ ਆਈਆਂ ਸਨ। ਇੱਥੇ ਬਾਜ਼ਾਰ ਵਿੱਚ ਘੁਮਦਿਆਂ ਇਸ ਇੰਪੋਰੀਅਮ ਵਿੱਚ ਆ ਗਈਆਂ। ਇਥੇ ਮਸਰੂ ਸਾਹਿਬ ਅੰਕਲ ਦੀ ਫੋਟੋ ਲੱਗੀ ਦੇਖ ਕੇ ਮਾਂ ਨੂੰ ਯਕੀਨ ਹੋ ਗਿਆ ਕਿ ਜਿਸ ਦੁਕਾਨ ਦੇ ਬੋਰਡ ਤੇ ਆਪਣੇ ਪਹਿਲੇ ਪਤੀ ਦਾ ਨਾਂ ਲਿਖਿਆ ਹੋਇਆ ਹੈ, ਉਹ ਅਸਲ ਵਿੱਚ ਉਸਦੇ ਪਤੀ ਨਾਲ ਹੀ ਬਾਵਸਤਾ ਹੈ। ਇੱਥੇ ਆਕੇ ਉਸਨੇ ਦੁਕਾਨ ਦੇ ਲੜਕਿਆਂ ਨੂੰ ਆਪਣੀ ਜਾਣ—ਪਛਾਣ ਕਰਾਉਂਦਿਆਂ ਮਸਰੂ ਅੰਕਲ ਦੀ ਰਿਸ਼ਤੇਦਾਰ ਦੱਸਿਆ ਸੀ। ਤਾਂ ਹੀ ਲੜਕਿਆਂ ਨੇ ਉੱਤਮ ਵਿਵਹਾਰ ਦਾ ਪਰੀਚੈ ਦਿੰਦਿਆਂ ਉਨ੍ਹਾਂ ਨੂੰ ਅੰਦਰ ਬੈਠਾ ਕੇ ਤਨਿਸ਼ਕ ਦੇ ਆਉਂਣ ਤੱਕ ਸਨਮਾਨ ਨਾਲ ਰੋਕ ਲਿਆ ਸੀ। ਸੋ ਇਸ ਭਾਂਤ ਤਨਿਸ਼ਕ ਨੂੰ ਆਪਣੇ ਸਵਰਗੀ ਅੰਕਲ ਬਾਰੇ ਜ਼ਿਆਦਾ ਜਾਣਨ—ਸਮਝਣ ਦਾ ਮੌਕਾ ਮਿਲ ਗਿਆ।

ਮਾਂ—ਧੀ ਦੋਵੇਂ ਇੱਕ ਸਸਤੇ ਜਿਹੇ ਹੋਟਲ ਵਿੱਚ ਠਹਿਰੀਆਂ ਸਨ, ਪਰ ਜਦ ਤਨਿਸ਼ਕ ਨੇ ਉਨ੍ਹਾਂ ਨੂੰ ਹੋਟਲ ਛੱਡ ਕੇ ਘਰ ਚੱਲਣ ਦੀ ਪੇਸ਼ਕਸ਼ ਕੀਤੀ ਤਾਂ ਮਾਮੂਲੀ ਨਾਂਹ—ਨੁੱਕਰ ਕਰਨ ਤੋਂ ਬਾਅਦ ਉਹ ਮੰਨ ਗਈਆਂ। ਸ਼ਾਮ ਨੂੰ ਉਹ ਤਨਿਸ਼ਕ ਦੇ ਨਾਲ ਆਪਣਾ ਸਾਮਾਨ ਲੈ ਕੇ ਘਰ ਆ ਗਈਆਂ। ਸਾਮਾਨ ਕੋਈ ਖਾਸ ਨਹੀਂ ਸੀ। ਬੇਟੀ ਦਾ ਇੱਕ ਸੂਟਕੇਸ ਤੇ ਮਾਂ ਦਾ ਇੱਕ ਛੋਟਾ ਬੈਗ।।। ਬਸ। ਥੋੜੇ ਬਹੁਤ ਕੱਪੜੇ ਅਤੇ ਔਰਤਾਂ ਦਾ ਆਪਣੀ ਜਰੂਰਤ ਦਾ ਜਾਂ ਆਦਤਨ ਛੋਟਾ—ਮੋਟਾ ਸਾਮਾਨ ਸੀ।

ਤਨਿਸ਼ਕ ਅਤੇ ਉਸਦੇ ਸਾਥੀ ਹਸਨ ਨੇ ਕੁਝ ਕੁ ਦਿਨਾਂ ਲਈ ਆਪਣਾ ਘਰ ਗੁਲਜ਼ਾਰ ਹੋਇਆ ਦੇਖਿਆ। ਅਨੰਯਾ ਨੇ ਆਉਂਦਿਆਂ ਸਾਰ ਐਲਾਨ ਕਰ ਦਿੱਤਾ ਸੀ ਉਹ ਲੋਕ ਚਾਰ—ਪੰਜ ਦਿਨਾਂ ਲਈ ਹੀ ਸ੍ਰੀਨਗਰ ਘੁੰਮਣ ਆਏ ਹਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਲੇਹ ਵਾਪਸ ਜਾਣਾ ਹੋਵੇਗਾ, ਜਿੱਥੇ ਉਹ ਦੋਵੇਂ ਮਾਵਾਂ—ਧੀਆਂ ਕੰਮ ਕਰਦੀਆਂ ਨੇ। ਤਨਿਸ਼ਕ ਨੇ ਵੀ ਉਨ੍ਹਾਂ ਨੂੰ ਜ਼ਿਆਦਾ ਦੇਰ ਲਈ ਠਹਿਰਣ ਵਾਸਤੇ ਕੋਈ ਖਾਸ ਜ਼ੋਰ ਨਹੀਂ ਸੀ ਪਾਇਆ।

ਇਨ੍ਹਾਂ ਤਿੰਨਾਂ—ਚਾਰਾਂ ਦਿਨਾਂ ਵਿੱਚ ਹੀ ਤਨਿਸ਼ਕ ਨੂੰ ਮਸਰੂ ਅੰਕਲ ਅਤੇ ਉਸਦੇ ਪਰਿਵਾਰ ਤੇ ਜੀਵਨ ਬਾਰੇ ਸਭ ਜਾਣਕਾਰੀ ਪ੍ਰਾਪਤ ਹੋ ਗਈ, ਸੋ ਅਨੰਯਾ ਅਤੇ ਉਸਦੀ ਮਾਂ ਨੂੰ ਵੀ ਜਾਪਾਨ ਛੱਡਣ ਉਪਰੰਤ ਮਸਰੂ ਓਸੇ ਕਿੱਥੇ ਰਹੇ, ਕਿਵੇਂ ਰਹੇ, ਕਿਸਦੇ ਨਾਲ ਰਹੇ, ਇਹ ਸਾਰੀ ਜਾਣਕਾਰੀ ਮਿਲ ਗਈ। ਚਾਰ ਦਿਨਾਂ ਮਗਰੋਂ ਦੋਵੇਂ ਵਾਪਸ ਚਲੀਆਂ ਗਈਆਂ। ਹੁਣ ਉਨ੍ਹਾਂ ਲਈ ਸ੍ਰੀਨਗਰ ਆਉਣ ਲਈ ਇੱਕ ਜਗ੍ਹਾ ਤਾਂ ਬਣ ਹੀ ਗਈ ਸੀ ਤੇ ਤਨਿਸ਼ਕ ਦੇ ਵਾਸਤੇ ਵੀ ਲੇਹ ਜਾਣ—ਆਉਣ ਦਾ ਰਸਤਾ ਖੁੱਲ੍ਹ ਗਿਆ। ਤਨਿਸ਼ਕ ਅਨੰਯਾ ਦੀ ਮਾਂ ਤੇ ਅੰਕਲ ਦੀ ਪਤਨੀ ਨੂੰ ਮਾਂ ਹੀ ਕਹਿੰਦਾ ਸੀ। ਪਰ ਇਹ ਵੀ ਸਾਫ਼ ਹੋ ਗਿਆ ਸੀ ਕਿ ਅਨੰਯਾ ਅੰਕਲ ਦੀ ਸਕੀ ਬੇਟੀ ਨਾ ਹੋਣ ਕਰਕੇ ਤਨਿਸ਼ਕ ਨੂੰ ਕਿਸੇ ਤਰਾਂ ਵੀ ਆਪਣੇ ਭਾਈ ਦੇ ਰੂਪ ਵਿੱਚ ਸਵੀਕਾਰ ਨਹੀਂ ਸੀ ਕਰਦੀ।

ਵੈਸੇ ਵੀ ਅਨੰਯਾ ਆਪਣੇ ਆਪ ਵਿੱਚ ਮਸਤ ਰਹਿਣ ਵਾਲੀ ਤੇ ਆਪਣੇ ਕੰਮ ਨਾਲ ਕੰਮ ਰੱਖਣ ਵਾਲੀ ਲੜਕੀ ਸੀ। ਉਸਨੇ ਬੁੱਧ—ਮਠ ਵਿੱਚ ਬਾਲ ਲਾਮਿਆਂ ਨੂੰ ਪੜ੍ਹਾਉਣ ਲਈ ਆਪਣਾ ਆਪਾ ਅਰਪ ਰੱਖਿਆ ਸੀ। ਉਸਦੀ ਮਾਂ ਵੀ ਬਹੁਤ ਦੇਰ ਤੋਂ ਦੁਕਾਨ ਤੇ ਕੰਮ ਕਰ ਰਹੀ ਸੀ। ਤਨਿਸ਼ਕ ਨੇ ਦੋਹਾਂ ਦੀ ਵਾਪਸੀ ਵੇਲੇ ਆਪਣੀ ਦੁਕਾਨ ਤੋਂ ਕੀਮਤੀ ਤੋਹਫ਼ੇ ਭੇਟਾ ਕੀਤੇ। ਇਨ੍ਹਾਂ ਦੇ ਜਾਣ ਮਗਰੋਂ ਤਨਿਸ਼ਕ ਦੇ ਮਨ ਵਿੱਚ ਇੱਕ ਕਸ਼ਮਕਸ਼ ਹੋਰ ਸ਼ੁਰੂ ਹੋ ਗਈ। ਉਹ ਇਸ ਸੋਚ ਵਿੱਚ ਸੀ ਕਿ ਮਸਰੂ ਅੰਕਲ ਤਾਂ ਉਸਨੂੰ ਆਪਣੇ ਨਾਲ ਰੱਖ ਕੇ ਪਾਲਦਾ ਰਿਹਾ ਸੀ। ਇਸੇ ਕਰਕੇ ਉਸਦੇ ਮਰਨ ਉਪਰੰਤ ਉਸਦੇ ਨਾਮ ਤੇ ਮੁਆਵਜ਼ੇ ਦੀ ਮੋਟੀ ਰਕਮ ਵੀ ਉਸੇ ਨੂੰ ਹੀ ਮਿਲੀ ਸੀ। ਪਰ ਕੀ ਹੁਣ ਉਹ ਅੰਕਲ ਦੇ ਮੁਆਵਜ਼ੇ ਵਾਲੀ ਰਕਮ ਉਸਦੇ ਪਰਿਵਾਰ ਨੂੰ ਦੇ ਦੇਵੇ, ਜੋ ਉਸਦੇ ਮਰਨ ਪਿੱਛੋਂ ਉਸਨੂੰ ਮਿਲੀ ਸੀ।

ਤਨਿਸ਼ਕ ਇਕਦਮ ਤਾਂ ਕੋਈ ਫ਼ੈਸਲਾ ਨਾ ਕਰ ਸਕਿਆ। ਉਸਨੇ ਆਪਣੇ ਨੂੰ ਸਮਝਾ ਲਿਆ ਕਿ ਇਕਦਮ ਕੋਈ ਰਕਮ ਅੰਕਲ ਦੇ ਪਰਿਵਾਰ ਨੂੰ ਦੇਣ ਦੀ ਬਜਾਇ ਵੇਲੇ ਕੁਵੇਲੇ ਇਨ੍ਹਾਂ ਦੀ ਇਮਦਾਦ ਕਰਦਾ ਰਿਹਾ ਕਰੇਗਾ। ਉਨ੍ਹਾਂ ਨੂੰ ਸਮੇਂ ਅਨੁਸਾਰ ਗਿਫ਼ਟ ਦੇ—ਦੇ ਕੇ ਆਪਣਾ ਕਰਜ਼ ਉਤਾਰ ਲਿਆ ਕਰੇਗਾ। ਇਸ ਦਾ ਕਾਰਨ ਵੀ ਸੀ ਕਿ ਹਾਲੇ ਤਾਂ ਉਹ ਖ਼ੁਦ ਵੀ ਇਸ ਗੱਲ ਤੋਂ ਬੇਵਾਕਫ਼ ਸੀ ਕਿ ਅੰਕਲ ਦਾ ਆਪਣੀ ਪਤਨੀ ਨਾਲ ਮਨ—ਮੁਟਾਵ ਜਾਂ ਝਗੜਾ ਕਿਸ ਕਰਕੇ ਹੋਇਆ ਸੀ? ਅੰਕਲ ਇਨ੍ਹਾਂ ਤੋਂ ਖੁਸ਼ ਸਨ, ਸੰਤੁਸ਼ਟ ਸਨ ਜਾਂ ਨਹੀਂ? ਜੇਕਰ ਖੁਸ਼ ਹੁੰਦੇ ਤਾਂ ਇਨ੍ਹਾਂ ਨੂੰ ਛੱਡ ਕੇ ਕਿਉਂ ਜਾਂਦੇ? ਤੇ ਅਨੰਯਾ ਦੀ ਮਾਂ ਨਾਲ ਅੰਕਲ ਦੀ ਸ਼ਾਦੀ ਕਿਵੇਂ ਹੋਈ। ਇੱਕ ਕੁੜੀ ਵਾਲੀ ਔਰਤ ਨੂੰ ਉਸਨੇ ਕਿਵੇਂ ਸਵੀਕਾਰ ਕਰ ਲਿਆ? ਜੇ ਸਵੀਕਾਰ ਕਰ ਹੀ ਲਿਆ ਸੀ ਤਾਂ ਫਿਰ ਦੋਹਾਂ ਵਿੱਚ ਪਾੜ ਕਿਵੇਂ ਪੈ ਗਿਆ? ਅਜਿਹੇ ਦਰਜ਼ਨਾਂ ਦੀ ਗਿਣਤੀ ਵਿੱਚ ਸਵਾਲ ਸਨ, ਜਿਨ੍ਹਾਂ ਦਾ ਜਵਾਬ ਸਮੇਂ ਦੀਆਂ ਡੂੰਘੀਆਂ ਸਫਾਂ ਵਿੱਚ ਦਫ਼ਨ ਹੋਇਆ ਪਿਆ ਸੀ। ਸੋ ਇਸ ਤਰਾਂ ਭਾਵੁਕ ਹੋ ਕੇ ਇੱਕ ਮੋਟੀ ਰਕਮ ਉਨ੍ਹਾਂ ਨੂੰ ਫੜਾਅ ਦੇਣੀ, ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੋ ਸਕਦੀ। ਤਨਿਸ਼ਕ ਕਈ ਵਾਰ ਇਹੀ ਸੋਚਾਂ ਸੋਚਦਾ—ਸੋਚਦਾ ਸੌਂ ਜਾਂਦਾ।

ਤਨਿਸ਼ਕ ਨੇ ਸਮਾਂ ਬਚਾ ਕੇ ਇੱਕ ਪੜੋਸੀ ਬਜ਼ੁਰਗ ਤੋਂ ਉਰਦੂ ਅਤੇ ਹਿੰਦੀ ਸਿਖਣੀ ਸ਼ੁਰੂ ਕਰ ਦਿੱਤੀ। ਉਂਝ ਵੀ ਸਾਰਾ ਦਿਨ ਹਸਨ ਤੇ ਰੂਬੈਦ ਨਾਲ ਗੱਲਾਂ ਕਰਦਿਆਂ ਉਨ੍ਹਾਂ ਦੀਆਂ ਗੱਲਾਂ ਸੁਣਨ ਨਾਲ ਵੀ ਉਸਨੂੰ ਬੋਲਚਾਲ ਦਾ ਕਾਫੀ ਤਜ਼ਰਬਾ ਹੋ ਗਿਆ ਸੀ। ਫਿਰ ਵੀ ਥੋੜੀ ਦੂਰ ਰਹਿਣ ਵਾਲੇ ਇਕ ਰਿਟਾਇਰਡ ਮਾਸਟਰ ਸ਼ਰਾਫਤ ਅਲੀ ਉਸਨੂੰ ਰਾਤ ਵੇਲੇ ਪੜ੍ਹਾਉਂਣ—ਸਖਾਉਂਣ ਵੀ ਲੱਗ ਪਏ ਸਨ। ਸ਼ੁਰੂ ਵਿੱਚ ਤਾਂ ਦੋਸਤਾਨੇ ਦੇ ਤੌਰ ਤੇ ਪੜ੍ਹਾਉਂਦੇ ਰਹੇ, ਪਰ ਮਗਰੋਂ ਗੱਲੀਂ—ਗੱਲੀਂ ਸ਼ਰਾਫਤ ਅਲੀ ਸਾਹਿਬ ਨੇ ਜਦ ਆਪਣੀ ਮਾਲੀ ਹਾਲਤ ਦਾ ਰੋਣਾ ਰੋਇਆ, ਤਾਂ ਹਾਸੇ—ਹਾਸੇ ਵਿੱਚ ਇੱਕ ਦਿਨ ਤਨਿਸ਼ਕ ਨੇ ਇਹ ਪੇਸ਼ਕਸ਼ ਵੀ ਕਰ ਦਿੱਤੀ ਸੀ ਕਿ ਜੇਕਰ ਉਹ ਉਸਨੂੰ ਹਿੰਦੀ ਤੇ ਉਰਦੂ ਪੜ੍ਹਾਇਆ ਕਰਨਗੇ ਤਾਂ ਉਹ ਉਨ੍ਹਾਂ ਨੂੰ ਤਿੰਨ—ਚਾਰ ਸੌ ਰੁਪਏ ਮਹੀਨਾ ਦੇ ਵੀ ਦਿਆ ਕਰੇਗਾ।

ਰੋਜ਼ਾਨਾ ਰਾਤ ਨੂੰ ਖਾਣਾ ਖਾਣ ਪਿੱਛੋਂ ਤਨਿਸ਼ਕ ਤੇ ਸ਼ਰਾਫਤ ਅਲੀ ਮਿਲਦੇ ਰਹੇ। ਸਬਕ ਦੇ ਨਾਲ—ਨਾਲ ਗੱਪਬਾਜ਼ੀ ਵੀ ਚੱਲਦੀ ਰਹੀ। ਸ਼ਰਾਫਤ ਅਲੀ ਸਾਹਿਬ ਨੇ ਹੀ ਇੱਕ ਦਿਨ ਕਿਹਾ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੀ ਆਬਾਦੀ ਬੇਹਦ ਸੰਘਣੀ ਹੈ ਪਰ ਜਾਪਾਨ, ਅਸਟ੍ਰੇਲੀਆ ਅਤੇ ਰੂਸ ਵਰਗੇ ਮੁਲਕ ਆਬਾਦੀ ਦੀ ਘਾਟ ਤੋਂ ਫ਼ਿਕਰਮੰਦ ਰਹਿੰਦੇ ਹਨ। ਇਹ ਸੁਣ ਕੇ ਤਨਿਸ਼ਕ ਨੂੰ ਬੜਾ ਅਚੰਭਾ ਹੋਇਆ। ਹਾਂ ਇਹ ਤਾਂ ਉਸਨੂੰ ਪਤਾ ਹੈ, ਪਰ ਅਜਿਹਾ ਕਿਉਂ ਹੈ, ਇਸ ਦਾ ਕੀ ਕਾਰਨ ਹੈ, ਇਸ ਪਾਸੇ ਉਸਦਾ ਕਦੇ ਧਿਆਨ ਨਹੀਂ ਸੀ ਗਿਆ।

ਇਹ ਸਹੀ ਸੀ ਕਿ ਇਨ੍ਹਾਂ ਅਮੀਰ ਦੇਸ਼ਾਂ ਵਿੱਚ ਰੋਟੀ—ਰੁਜ਼ਗਾਰ ਹੈ, ਜ਼ਮੀਨ ਤੇ ਪੈਸਾ ਵੀ ਹੈ ਪਰ ਇਨ੍ਹਾਂ ਦਾ ਉਪਭੋਗ ਕਰਨ ਵਾਲੇ ਨਹੀਂ ਹਨ। ਜੋ ਹਨ ਵੀ, ਤਾਂ ਉਹ ਦਿਨੋ—ਦਿਨ ਘੱਟ ਰਹੇ ਹਨ। ਜਦ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਲੋਕਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ। ਆਬਾਦੀ ਵੀ ਐਨੀ ਕਿ ਸੰਭਾਲਣੀ ਔਖੀ ਹੋਈ ਪਈ ਏ। ਸਗੋਂ ਦੁਨੀਆਂ ਭਰ ਦੇ ਮੁਲਕਾਂ ਵਿੱਚ ਵੀ ਇਨ੍ਹਾਂ ਦੀ ਆਬਾਦੀ ਵੱਧਦੀ ਜਾਂਦੀ ਹੈ। ਇਨ੍ਹਾਂ ਦੋਹਾਂ ਦੇਸ਼ਾਂ ਦੀ ਜਨ ਸੰਖਿਆ ਉਬਲਦੇ ਹੋਏ ਦੁੱਧ ਵਾਂਗ ਸਰਹਦਾਂ ਰੂਪੀ ਪਤੀਲਿਆਂ ’ਚੋਂ ਬਾਹਰ ਨਿਕਲਦੀ ਜਾ ਰਹੀ ਹੈ। ਇਨ੍ਹਾਂ ਮੁਲਕਾਂ ਦਾ ਇਹ ਵਹਿੰਦਾ ਹੋਇਆ ਦੁੱਧ ਦੁਨੀਆਂ ਦੇ ਤਮਾਮ ਮੁਲਕਾਂ ਵਿੱਚ ਫੈਲਦਾ ਜਾ ਰਿਹਾ ਹੈ। ‘ਹਾਂ ਅਜਿਹਾ ਤਾਂ ਹੈ’— ਤਨਿਸ਼ਕ ਨੇ ਕਿਹਾ।

ਕੀ ਤੁਸੀਂ ਜਾਣਦੇ ਹੋ ਕਿ ਇੱਥੇ ਹਰ ਔਰਤ ਅਤੇ ਮਰਦ ਵੀਹ ਤੋਂ ਤੀਹ ਵਰਿ੍ਹਆਂ ਤੱਕ ਉਪਜਾਊ ਹੁੰਦਾ ਹੈ। ਮਤਲਬ ਕਿ ਦੋਵੇਂ ਨਾਲ ਰਹਿ ਕੇ ਵੀਹ ਸਾਲਾਂ ਦੀ ਉਮਰ ਤੋਂ ਪੰਜਾਹ ਸਾਲਾਂ ਦੀ ਉਮਰ ਤੱਕ ਬੱਚੇ ਪੈਦਾ ਕਰਦੇ ਨੇ। ਜਦ ਕਿ ਅਮੀਰ ਦੇਸ਼ਾਂ ਦੀਆਂ ਔਰਤਾਂ ਤੀਹ—ਪੈਂਤੀ ਸਾਲਾਂ ਦੀ ਹੋ ਜਾਣ ਦੇ ਬਾਅਦ ਵਿਆਹ ਅਤੇ ਬੱਚੇ ਪੈਦਾ ਕਰਨ ਦੀ ਗੱਲ ਸੋਚਦੀਆਂ ਹਨ। ਬੱਚੇ ਵੀ ਇਸ ਦੌਰਾਨ ਇੱਕ ਜਾਂ ਬਹੁਤ ਹੋਇਆ ਤਾਂ ਦੋ। ਫਿਰ ਚਾਲੀਆਂ ਸਾਲਾਂ ਦੀ ਉਮਰ ਤੋਂ ਬਾਅਦ ਤਾਂ ਤੌਬਾ ਕਰ ਲੈਂਦੀਆਂ ਹਨ।

ਪਰ ਹੁਣ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਵੀ ਅਜਿਹਾ ਹੋ ਰਿਹਾ ਹੈ।

ਜੀ ਨਹੀਂ।।। ਛੱਡੋ ਹਜ਼ੂਰ।।। ਕੀ ਗੱਲ ਕਰਦੇ ਹੋ, ਵੀਹ—ਤੀਹ ਵਰਿ੍ਹਆਂ

ਵਿੱਚ ਪੰਜ—ਛੇ ਬੱਚੇ ਤਾਂ ਮਾਮੂਲੀ ਗੱਲ ਹੈ।

ਅੱਛਾ ਸਰ! ਇਸਦੀ ਵਜ੍ਹਾ ਕੀ ਹੋ ਸਕਦੀ ਹੈ?

ਵਜ੍ਹਾ ਇਹ ਹੈ ਕਿ ਜਾਪਾਨ ਵਰਗੇ ਦੇਸ਼ ਵਿੱਚ ਲੋਕੀਂ ਆਪਣੇ ਕੰਮ ਦੇ ਦੀਵਾਨੇ ਹੁੰਦੇ ਹਨ। ਸਵੇਰ ਤੋਂ ਲੈ ਕੇ ਰਾਤ ਤੀਕਰ ਆਦਮੀ ਆਪਣੀ ਡਿਊਟੀ ਲਈ ਪਾਗਲ ਬਣਿਆ ਰਹਿੰਦਾ ਹੈ। ਫਿਰ ਥੱਕਿਆ ਟੁਟਿਆ ਆਦਮੀ ਘਰ ਜਾ ਕੇ ਆਪਣੀ ਔਰਤ ਤੇ ਪਵੇਗਾ ਕਿ ਬਿਸਤਰੇ ਤੇ ਪਵੇਗਾ? ਹੈਰਾਨੀ ਹੈ ਤੁਸੀਂ ਮੰਨੋ ਜਾਂ ਨਾ, ਇਹੀ ਕਾਰਣ ਹੁੰਦਾ ਹੈ ਕਿ ਔਰਤ ਆਪਣੇ ਨੂੰ ਛੱਡ ਕੇ ਦੂਸਰੇ ਦੀ ਹੋ ਜਾਂਦੀ ਹੈ। ਸੋ ਵੀਰੇ ਜ਼ਮੀਨ ਤਾਂ ਉਸੇ ਦੀ ਹੋਵੇਗੀ ਨਾ ਜੋ ਹੱਲ ਚਲਾਏਗਾ! ਜਾਂ ਉਸਦੀ ਹੋਵੇਗੀ ਜੋ ਵਾੜ ਕਰਕੇ ਖਾਲੀ ਪਈ ਛੱਡ ਦੇਵੇਗਾ।

ਤਨਿਸ਼ਕ ਦੀ ਹਿੰਦੀ ਤੇ ਉਰਦੂ ਤੇਜ਼ੀ ਨਾਲ ਸੁਧਰਦਾ ਜਾ ਰਿਹਾ ਸੀ। ਹੁਣ ਜਦ ਉਸਨੂੰ ਆਪਣੀ ਦੁਕਾਨ ਲਈ ਮਾਲ ਲੈਣ ਵਾਸਤੇ ਏਧਰ—ਉਧਰ ਜਾਣਾ ਪੈਂਦਾ ਤਾਂ ਉਸਨੂੰ ਗਲਬਾਤ ਕਰਨ ਲਈ ਕਦੇ ਵੀ ਪਰੇਸ਼ਾਨ ਨਹੀਂ ਸੀ ਹੋਣਾ ਪੈਂਦਾ। ਉਹ ਰਾਜਸਥਾਨ ਜਾ ਕੇ ਜੈਪੁਰੀ ਸਾਮਾਨ ਵੀ ਲੈ ਆਉਂਦਾ ਤੇ ਸ਼ੋਲ੍ਹਾਪੁਰ ਤੋਂ ਸ਼ੋਲ੍ਹਾਪੁਰੀ ਵੀ, ਕੋਲ੍ਹਾਪੁਰ ਤੋਂ ਫੈਂਸੀ ਚੱਪਲਾਂ ਵੀ ਲੈ ਆਉਂਦਾ ਤੇ ਉੜੀਸਾ ਤੋਂ ਸਾੜੀਆਂ ਵੀ

ਖ਼ਰੀਦ ਲੈਂਦਾ। ਤਨਿਸ਼ਕ ਹੁਣ ਤੀਕ ਦਿਲੀ ਮੁੰਬਈ, ਕਲਕੱਤਾ ਸਭ ਘੁੰਮ ਕੇ ਦੇਖ ਚੁੱਕਾ ਸੀ। ਯੂ।ਪੀ। ਤੋਂ ਲਖਨਵੀ ਚਿਕਨ ਕਸ਼ਮੀਰ ਆ ਜਾਂਦਾ ਤੇ ਇੱਥੋਂ ਦਾ ਪਸ਼ਮੀਨਾ ਵੀ ਸਭਨੀ ਪਾਸੀਂ ਜਾਣ ਲੱਗ ਪਿਆ। ਹੁਣ ਤਨਿਸ਼ਕ ਦੇ ਲਈ ਮਸਰੂ ਅੰਕਲ ਦੀ ਜ਼ਿੰਦਗੀ ਦੇ ਸਵਾਲ ਜ਼ਿਆਦਾ ਅਹਿਮ ਨਹੀਂ ਸਨ ਰਹੇ।

ਇਹ ਲੱਦਾਖ ਹੋ ਆਇਆ ਸੀ। ਅਨੰਯਾ ਮਠ ਵਿੱਚੇ ਰਹਿੰਦੀ ਸੀ। ਸਿਰਫ਼ ਸਵੇਰ ਵੇਲੇ ਹੀ ਥੋੜੀ ਦੇਰ ਲਈ ਮਿਲਣ ਆ ਜਾਂਦੀ ਸੀ। ਮਾਂ ਦੇ ਪਾਸ ਰੁਕਣ ਵਿੱਚ ਤਨਿਸ਼ਕ ਨੂੰ ਸੰਕੋਚ ਹੁੰਦਾ। ਇਸ ਕਰਕੇ ਇੱਕ—ਦੋ ਦਿਨਾਂ ਵਿੱਚ ਹੀ ਵਾਪਸ ਪਰਤ ਕੇ ਆ ਗਿਆ। ਮਾਂ ਵੀ ਤਾਂ ਕੰਮ ਤੇ ਜਾਂਦੀ ਸੀ।

ਤਨਿਸ਼ਕ ਹੁਣ ਅਖ਼ਬਾਰ ਵੀ ਆਪੇ ਪੜ੍ਹਨ ਲੱਗ ਪਿਆ ਸੀ। ਹੁਣ ਉਸਨੂੰ ਦੁਕਾਨ ਦੇ ਕੰਮਕਾਰ ਲਈ ਚਿੱਠੀ—ਪੱਤਰੀ ਵਾਲੇ ਕੰਮਾਂ ਲਈ ਹਸਨ ਤੇ ਡਿਪੈਂਡ ਨਹੀਂ ਸੀ ਰਹਿਣਾ ਪੈਂਦਾ। ਸਿਨੇਮਾ ਦੇਖਣ ਦਾ ਸ਼ੌਂਕ ਵੀ ਹੁਣ ਪਹਿਲਾਂ ਵਾਲਾ ਨਹੀਂ

ਸੀ ਰਿਹਾ। ਉਸਨੇ ਬਹੁਤ ਦੇਰ ਤੋਂ ਉਸ ਲੜਕੀ ਦਾ ਨਾਂ ਜਾਂ ਫੋਟੋ ਵੀ ਟੀ।ਵੀ। ਜਾਂ ਅਖ਼ਬਾਰਾਂ ਵਿੱਚ ਨਹੀਂ ਸੀ ਦੇਖੀ, ਜਿਸਦੀ ਤਸਵੀਰ ਉਸਨੇ ਬੈਗ ਵਿੱਚ ਸੰਭਾਲ ਕੇ ਰੱਖ ਰੱਖੀ ਸੀ। ਹੁਣ ਤਾਂ ਉਹ ਉਸਦਾ ਨਾਂ ਵੀ ਭੁੱਲ ਚੱਲਿਆ ਸੀ।

ਤਨਿਸ਼ਕ ਹੁਣ ਬੱਤੀਵੇਂ ਵਰ੍ਹੇ ਵਿੱਚ ਚੱਲ ਰਿਹਾ ਸੀ। ਕਦੇ—ਕਦੇ ਸੋਚਦਾ ਕਿ ਹੁਣ ਉਸਦਾ ਵੀ ਆਪਣਾ ਘਰ—ਬਾਰ ਵੱਸ ਜਾਵੇ। ਪਰ ਹੁਣ ਤੀਕ ਉਸਨੂੰ ਅਜਿਹਾ ਕੋਈ ਨਹੀਂ ਸੀ ਮਿਲਿਆ ਜੋ ਉਸ ਨਾਲ ਇਸ ਬਾਰੇ ਕੋਈ ਗੱਲ ਤੋਰ ਸਕੇ। ਨਾ ਹੀ ਕਿਸੇ ਲੜਕੀ ਨੇ ਉਸਦੀ।।।। ਉਸਦੇ ਘਰ ਵਿੱਚ ਵੀ ਤਾਂ ਕੋਈ ਅਜਿਹਾ

ਸਮਝਾਉਣ ਵਾਲਾ ਨਹੀਂ ਸੀ। ਲੱਦਾਖ ਵਿੱਚ ਆਂਟੀ ਜ਼ਰੂਰ ਸੀ, ਪਰ ਉਸਨੂੰ ਤਾਂ ਅਨੰਯਾ ਦਾ ਹੀ ਧਿਆਨ ਨਹੀਂ ਸੀ ਰਹਿੰਦਾ, ਇਸਦਾ ਤਾ ਕੀ ਕਰਦੀ।

ਅਨੰਯਾ ਦਾ ਖਿਆਲ? ਤਨਿਸ਼ਕ ਨੇ ਸੋਚਿਆ। ਤਨਿਸ਼ਕ ਨੇ ਮਾਂ ਨੂੰ ਪੁੱਛਿਆ ਵੀ ਸੀ ਕਿ ਅਨੰਯਾ ਕੋਈ ਸਾਧਣੀ ਬਣੀ ਹੋਈ ਹੈ? ਜਾਂ ਕਿ ਸਿਰਫ਼ ਲਾਮਾ ਬੱਚਿਆਂ ਨੂੰ ਪੜ੍ਹਾਉਣ ਖ਼ਾਤਿਰ ਹੀ ਉੱਥੇ ਰਹਿ ਰਹੀ ਹੈ?

ਮਾਂ ਨੇ ਵੀ ਘੜਿਆ—ਘੜਾਇਆ ਜ਼ਵਾਬ ਫੜਾ ਦਿੱਤਾ ਸੀ—ਉਹ ਕੀ ਬਣੀ ਹੈ, ਉਹ ਜਾਣੇ!

ਤਾਂ ਫਿਰ ਤੁਸੀਂ ਹੀ ਉਸਦਾ ਘਰ ਵਸਾਉਣ ਲਈ ਕਿਉਂ ਨਹੀਂ ਕੁਝ ਕਰਦੇ? ਤਨਿਸ਼ਕ ਨੇ ਕਿਹਾ ਸੀ।

ਮੇਰੇ ਹੱਥ ਵਸ ਹੁੰਦਾ ਤਾਂ ਕਦੇ ਦਾ ਕਰ ਦਿੰਦੀ। ਮੈਂ ਤੇਈਆਂ ਵਰਿ੍ਹਆਂ ਦੀ

ਸੀ ਜਦ ਦੂਸਰੀ ਵਾਰ ਘਰ ਵਸਾ ਲਿਆ ਸੀ।

ਅੱਛਾ ਆਂਟੀ, ਕੀ ਮੈਂ ਜਾਣ ਸਕਦਾ ਹਾਂ ਕਿ ਤੁਸੀਂ ਮਸਰੂ ਅੰਕਲ ਨੂੰ ਕਦੋਂ ਮਿਲੇ ਸੀ?

ਹਾਂ, ਜਦੋਂ ਅਨੰਯਾ ਛੇ—ਸੱਤ ਸਾਲਾਂ ਦੀ ਸੀ, ਉਦੋਂ। ਕਿਉਂ?

ਮੇਰਾ ਮਤਲਬ ਹੈ ਕਿ ਤੁਸੀਂ ਅੰਕਲ ਨੂੰ ਕਿਉਂ ਮਿਲੀ ਸੀ।।।। ਤੁਸੀਂ ਤਾਂ ਉਦੋਂ ਸ਼ਾਦੀ—ਸ਼ੁਦਾ ਸੀ ਨਾ? ਤਨਿਸ਼ਕ ਨੇ ਇਹ ਅਟਪਟਾ ਸਵਾਲ ਵੀ ਪੁੱਛ ਲਿਆ, ਭਾਵੇਂ ਉਹ ਝਿਜਕ ਰਿਹਾ ਸੀ।

ਕੀ ਕਰਦੀ, ਇਸਦਾ ਬਾਪ ਤਾਂ ਮੇਰੇ ਵੱਲ ਦੇਖਦਾ ਵੀ ਨਹੀਂ ਸੀ, ਸਾਰਾ ਦਿਨ ਆਪਣੇ ਕੰਮ ਵਿੱਚ ਰੱੁਝਿਆ ਰਹਿੰਦਾ ਸੀ।

ਤੁਹਾਡੇ ਨਾਲ ਹੀ ਰਿਹਾ ਜਾਂ ਛੱਡ ਗਿਆ ਸੀ? ਉਸ ਨੇ ਕੀ ਛੱਡਣਾ ਸੀ, ਮੈਂ ਹੀ ਛੱਡ ਆਈ ਸੀ। ਫੇਰ ਅੰਕਲ ਨੂੰ ਕਿਉਂ।।।?

ਉਏ ਮੈਂ ਹੀ ਸਾਰੀ ਉਮਰ ਦੂਸਰਿਆਂ ਦਾ ਹੁੱਕਾ ਭਰਦੀ ਰਹਿੰਦੀ? ਮੇਰਾ ਹੁੱਕਾ ਕੌਣ ਭਰਦਾ? ਜ਼ਰਾ ਖਿਝ ਕੇ ਬੋਲੀ।

ਅੱਗੇ ਕੁਝ ਹੋਰ ਪੁੱਛਣ ਦੀ ਹਿੰਮਤ ਨਾ ਪਈ ਤੇ ਤਨਿਸ਼ਕ ਚੁੱਪ ਕਰ ਗਿਆ।

ਤਨਿਸ਼ਕ ਜਦ—ਜਦ ਅਨੰਯਾ ਦੀ ਮਾਂ ਨੂੰ ਮਿਲਿਆ ਤਾਂ ਉਹ ਜਾਣ ਗਿਆ ਕਿ ਮਾਂ ਦੀ ਜ਼ਬਾਨ ਬੜੀ ਕੌੜੀ ਹੈ। ਇਹ ਸਭ ਅੱਖੀਂ ਦੇਖ ਚੁੱਕਾ ਸੀ। ਉਹ ਹਰ ਗੱਲੇ ਬੇਇੱਜ਼ਤ ਤੇ ਲਾਜਵਾਬ ਕਰ ਦੇਣ ਵਾਲੇ ਬੋਲ ਬੋਲਦੀ। ਸਾਹਮਣੇ ਵਾਲਾ ਜਾਂ

ਸੁਣਨ ਵਾਲਾ ਸੜ—ਭੁੱਜ ਕੇ ਰਹਿ ਜਾਂਦਾ। ਤਨਿਸ਼ਕ ਨੂੰ ਹੁਣ ਇਹ ਸਮਝਣ ਵਿੱਚ

ਸਮਾਂ ਨਹੀਂ ਸੀ ਲੱਗਿਆ ਕਿ ਸੰਜੀਦਾ ਜਿਹੇ ਸਿੱਧੇ—ਸਾਧੇ ਮਸਰੂ ਅੰਕਲ ਇਸ ਤੇਜ਼ ਤਰਾਰ ਆਂਟੀ ਨਾਲ ਜ਼ਿਆਦਾ ਸਮਾਂ ਕਿਉਂ ਨਹੀਂ ਰਹਿ ਸਕੇ ਹੋਣਗੇ? ਪਰ ਆਖਿਰ, ਦਮ ਤਾਂ ਆਂਟੀ ਦੇ ਬੋਲਾਂ ਵਿੱਚ ਵੀ ਸੀ। ਉਸਨੇ ਕਦੇ ਮਸਰੂ ਅੰਕਲ ਨੂੰ ਕਿਸੇ ਹੋਰ ਔਰਤ ਨਾਲ ਦੋਸਤੀ ਜਾਂ ਨਰਮ—ਗਰਮ ਗੱਲਾਂ ਕਰਦਿਆਂ ਜਾਂ ਅਜਿਹੀ ਕੋਸ਼ਿਸ਼ ਕਰਦਿਆਂ ਵੀ ਨਹੀਂ ਸੀ ਦੇਖਿਆ। ਜਦ ਕਿ ਉਨ੍ਹਾਂ ਦੀ ਉਮਰ ਐਸੀ ਵੀ ਨਹੀਂ ਸੀ ਕਿ ਉਹ ਅਜਿਹੀਆਂ ਗੱਲਾਂ—ਬਾਤਾਂ ਤੋਂ ਬੈਰਾਗੀ ਬਣੇ ਰਹਿੰਦੇ। ਤਨਿਸ਼ਕ ਸੋਚਦਾ, ਤਾਂ ਉਸਨੂੰ ਅਨੁਭਵ ਹੁੰਦਾ ਕਿ ਗਲਤੀ ਕਿਸੇ ਇੱਕ ਪੱਖ ਦੀ ਨਹੀਂ ਰਹੀ ਹੋਵੇਗੀ।

ਤਨਿਸ਼ਕ ਨੇ ਅਮਰੀਕਾ ਵਿੱਚ ਰਹਿੰਦਿਆਂ ਆਪਣੇ ਕੰਮ ਸਬੰਧੀ ਟ੍ਰੇਨਿੰਗ ਵਿੱਚ ਇੱਕ ਗੱਲ ਹੋਰ ਵੀ ਸਿੱਖੀ ਸੀ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਔਰਤ ਅਤੇ ਮਰਦ ਦੇ ਜਿਸਮ ਵਿੱਚ ਇੱਕ ਬੁਨਿਆਦੀ ਫ਼ਰਕ ਹੁੰਦਾ ਹੈ। ਮਰਦ ਆਪਣੀਆਂ ਜ਼ਰੂਰਤਾਂ ਬਾਰੇ ਆਪਣੇ ਆਪ ਜਾਣ ਜਾਂਦਾ ਹੈ ਪਰ ਔਰਤ ਨੂੰ ਆਪਣੀਆਂ ਜ਼ਰੂਰਤਾਂ ਬਾਰੇ ਤਾਂ ਹੀ ਪਤਾ ਲੱਗਦਾ ਹੈ ਜੇਕਰ ਕੋਈ ਉਸਨੂੰ ਦੱਸੇ। ਕੋਈ ਵੀ ਲੜਕੀ ਘਰ—ਪਰਿਵਾਰ ਵਾਲੀਆਂ ਗੱਲਾਂ ਆਪਣੇ ਆਪ ਨਹੀਂ ਸਮਝ ਸਕਦੀ। ਇੱਕ ਕਰਕੇ ਜਾਂ ਤੇ ਉਸਨੂੰ ਬੁੜੀਆਂ ਔਰਤਾਂ ਦੇ ਸੰਗ ਵਿੱਚ ਬੈਠਣ ਦੀ ਆਦਤ ਹੋਵੇ ਜਾਂ ਫੇਰ ਕੋਈ ਲੜਕਾ ਉਸਦੇ ਗੁਪਤ ਜਾਂ ਨਿਜ਼ੀ ਅੰਗਾਂ ਨੂੰ ਹੱਥ ਲਾ ਦੇਵੇ, ਤਦੇ ਉਸਨੂੰ ਇਸਤੋਂ ਮਿਲਣ ਵਾਲੇ ਸੁਖ ਦਾ ਅਹਿਸਾਸ ਹੋ ਸਕਦਾ ਹੈ। ਲੜਕੇ ਸਮਾਂ ਆਉਣ ਤੇ ਆਪਣੇ ਸ਼ਰੀਰ ਨੂੰ ਮਿਲਣ ਵਾਲਾ ਸੁੱਖ ਉਹ ਖੁਦ ਲੱਭ ਲੈਂਦੇ ਨੇ। ਲੜਕੀਆਂ ਅਜਿਹਾ ਨਹੀਂ ਲੱਭ ਪਾਉਂਦੀਆਂ।

ਕਦੇ—ਕਦੇ ਤਨਿਸ਼ਕ ਅਨੰਯਾ ਨੂੰ ਯਾਦ ਕਰ ਲੈਂਦਾ। ਇੱਕ ਦਿਨ ਅਨੰਯਾ ਦਾ ਫੋਨ ਆਇਆ ਕਿ ਉਹ ਇੱਕ ਦਿਨ ਦੇ ਲਈ ਸ੍ਰੀਨਗਰ ਆ ਰਹੀ ਹੈ ਤਾਂ ਇਹ

ਸੁਣ ਕੇ ਤਨਿਸ਼ਕ ਨੂੰ ਚੰਗਾ ਲੱਗਿਆ।

ਅਨੰਯਾ ਮਠ ਵਿੱਚ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੀ ਸੀ ਉਨ੍ਹਾਂ ਨੂੰ ਸ੍ਰੀਨਗਰ ਦੇ ਇੱਕ ਸਕੂਲ ਵਿੱਚ ਲਿਆਇਆ ਜਾਣਾ ਸੀ। ਘੁੰਮਣ ਫਿਰਨ ਤੇ ਕਿਸੇ ਖਾਸ ਮਹਿਮਾਨ ਨਾਲ ਮਿਲਾਉਣ ਦੇ ਲਈ। ਅਨੰਯਾ ਨੂੰ ਉਨ੍ਹਾਂ ਦੇ ਨਾਲ ਹੀ ਰਹਿਣਾ ਸੀ। ਲੱਦਾਖ ਤੋਂ ਸਵੇਰੇ ਜਲਦੀ ਹੀ ਇੱਕ ਬਸ ’ਚ ਬਹਿ ਕੇ ਨਿਕਲੇ ਬੱਚੇ ਸ੍ਰੀਨਗਰ ਵੱਲ ਆ ਰਹੇ ਸਨ। ਰਸਤਾ ਬੜਾ ਲੰਬਾ ਤੇ ਥਕਾਉ ਸੀ। ਬੱਚੇ ਵੀ ਆਪਣੇ ਸਟਡੀ—ਟੂਰ ਤੇ ਸਨ, ਇਸ ਲਈ ਰਸਤੇ ਵਿੱਚ ਆਉਣ ਵਾਲੀਆਂ ਖਾਸ—ਖਾਸ ਥਾਵਾਂ ਦਿਖਾਉਣ ਦਾ ਪਲਾਨ ਵੀ ਬਣਾਇਆ ਗਿਆ ਸੀ।

ਸਵੇਰ ਤੋਂ ਹੀ ਆਪਣੇ ਮਠ ਤੋਂ ਚੱਲੇ ਬੱਚੇ ਦੁਪਹਿਰ ਤੱਕ ਇੱਕ ਬੜੇ ਮਨੋਹਾਰੀ ਸਥਾਨ ਤੇ ਪਹੁੰਚ ਗਏ। ਇੱਥੇ ਉਨ੍ਹਾਂ ਨੇ ਰੁਕ ਕੇ ਭੋਜਨ ਵੀ ਕਰਨਾ ਸੀ। ਇੱਕ ਤੋਂ ਵੱਧਕੇ ਇੱਕ ਕਿਲਕਾਰੀਆਂ ਭਰਦੇ ਬੱਚੇ, ਜਦ ਬਸ ਤੋਂ ਉਤਰੇ ਤਾਂ ਗੁਰਦਵਾਰੇ ਦਾ ਖੁਲ੍ਹਾ ਵਿਹੜਾ ਗੁਲਜ਼ਾਰ ਹੋ ਗਿਆ। ਇਹ ਪਹਾੜੀ ਰਸਤੇ ਵਿੱਚ ਬਣਿਆਂ ਇੱਕ ਵੱਡਾ ਸਾਰਾ ਗੁਰਦੁਵਾਰਾ ਸੀ, ਜਿਸਦਾ ਸਾਰਾ ਪ੍ਰਬੰਧ ਭਾਰਤੀ ਸੈਨਾ ਦੇਖਦੀ ਹੈ। ਸੈਨਾ ਵੱਲੋਂ ਚਲਾਏ ਜਾਂਦੇ ਇਸ ਧਰਮ ਸਥਾਨ ਤੇ ਬੇਹਦ ਸਫਾਈ ਅਤੇ ਅਨੁਸ਼ਾਸਨ ਦੇਖਣ ਨੂੰ ਮਿਲਿਆ।

ਗੁਰਦੁਵਾਰੇ ਦੇ ਸੁੰਦਰ ਵਿਹੜੇ ਵਿੱਚ ਇੱਕ ਪਾਸੇ ਉੱਚਾ ਪਹਾੜ ਵੀ ਸੀ। ਕਹਿੰਦੇ ਹਨ ਕਿ ਇਸ ਗੁਰਦੁਵਾਰੇ ਦੀ ਸਥਾਪਨਾ ਸਿੱਖਾਂ ਦੇ ਹੀ ਨਹੀਂ ਸਗੋਂ ਮਨੁੱਖਤਾ ਦੇ ਧਰਮ ਗੁਰੂ ਨਾਨਕ ਦੇਵ ਦੇ ਸਮੇਂ ਵਿੱਚ ਹੋਈ ਸੀ। ਗੁਰੂ ਜੀ ਇੱਥੇ ਬੈਠ ਕੇ (ਆਪਣੀ ਫੇਰੀ ਦੇ ਸਮੇਂ) ਸਦਾ ਵਾਂਗ ਆਪਣੀ ਪੂਜਾ—ਪਾਠ ਕਰ ਰਹੇ ਸਨ। ਉਸੇ ਸਮੇਂ ਪਹਾੜੀ ਤੋਂ ਇੱਕ ਵੱਡਾ ਭਾਰੀ ਪੱਥਰ ਰਿੜ੍ਹਦਾ ਹੋਇਆ ਹੇਠਾਂ ਆ ਰਿਹਾ ਸੀ। ਲੋਕ ਆਖਦੇ ਹਨ ਕਿ ਇਹ ਕੁਝ ਮਾੜੀ ਨੀਯਤ ਵਾਲੇ ਡਾਕੂਆਂ ਦਾ ਕੰਮ

ਸੀ।

ਤਤਕਾਲੀਨ ਅੱਖੀਂ ਡਿੱਠੇ ਲੋਕਾਂ ਨੇ ਇਤਿਹਾਸ ਵਿੱਚ ਦਰਜ਼ ਕੀਤਾ ਸੀ ਕਿ ਇਹ ਪੱਥਰ ਗੁਰੂ ਸਾਹਿਬ ਦੇ ਪਿੱਠ ਦੀ ਸੇਧ ਵਿੱਚ ਇਸ ਭਾਂਤ ਡਿੱਗ ਰਿਹਾ ਸੀ ਕਿ ਇਸਦੇ ਹੇਠ ਆਕੇ ਗੁਰੂ ਜੀ ਕਾਲ ਦਾ ਸ਼ਿਕਾਰ ਹੋ ਜਾਂਦੇ। ਪਰ ਉਹ ਅਟੱਲ ਬੈਠੇ ਆਪਣਾ ਪੂਜਾ ਪਾਠ ਕਰਦੇ ਰਹੇ ਤੇ ਪੱਥਰ ਉਨ੍ਹਾਂ ਦੀ ਪਿੱਠ ਦੇ ਠੀਕ ਪਿੱਛੇ ਆਕੇ ਟੁੱਟ ਕੇ ਖਿੰਡ ਗਿਆ। ਪੱਥਰ ਦਾ ਇੱਕ ਛੋਟਾ ਕੰਕਰ ਵੀ ਉਨ੍ਹਾਂ ਦੇ ਸਰੀਰ ਤੇ ਨਹੀਂ ਸੀ ਲੱਗਿਆ। ਸੋ ਇਹ ਸਥਾਨ ਉਦੋਂ ਤੋਂ ਹੀ ਬਣਿਆ ਹੋਇਆ ਹੈ ਤੇ ਇਸਦੀ ਮਹੱਤਤਾ ਵੀ।

ਬੱਚਿਆਂ ਨੂੰ ਇੱਥੋਂ ਦਾ ਭੋਜਨ ਵੀ ਬਹੁਤ ਪਸੰਦ ਆਇਆ ਤੇ ਜਗ੍ਹਾ ਵੀ। ਰਸਤੇ ਵਿੱਚ ਬੱਚਿਆਂ ਨੇ ਸਿੰਧੂ ਦਰਿਆ ਤੇ ਕਿਨਾਰਿਆਂ ਦਾ ਦੀਦਾਰ ਕੀਤਾ। ਇਸੇ ਰਸਤੇ ਵਿੱਚ ਉਹ ਸੁੰਦਰ ਯਾਦਗਾਰ ਵੀ ਸੀ ਜੋ ਭਾਰਤ ਅਤੇ ਕਾਰਗਿਲ ਵਿੱਚ ਹੋਈ ਜੰਗ ਦੀ ਯਾਦ ਵਿੱਚ ਉਸਾਰਿਆ ਗਿਆ ਸੀ।

ਕਾਰਗਿਲ ਤੋਂ ਚੱਲ ਕੇ ਬਸ ਜਦ ਸ੍ਰੀਨਗਰ ਪਹੁੰਚੀ ਤਾਂ ਰਾਤ ਹੋ ਚੱਲੀ ਸੀ। ਅੱਗਲੀ ਸਵੇਰ ਬੱਚਿਆਂ ਨੂੰ ਥਕਾ ਦੇਣ ਵਾਲਾ ਵਿਅਸਤ ਪ੍ਰੋਗਰਾਮ ਸੀ। ਇਸ ਲਈ ਤਨਿਸ਼ਕ ਨੂੰ ਮਿਲਣ ਲਈ ਅਨੰਯਾ ਕੋਲ ਸਿਰਫ਼ ਰਾਤ ਦਾ ਸਮਾਂ ਹੀ ਸੀ।

ਸੋ ਉਹ ਰਾਤ ਨੂੰ ਤਨਿਸ਼ਕ ਨੂੰ ਮਿਲਣ ਲਈ ਆ ਗਈ। ਤਨਿਸ਼ਕ ਅਨੰਯਾ ਦੇ ਆਉਣ ਦੀ ਖ਼ਬਰ ਕਰਕੇ ਸਵੇਰ ਤੋਂ ਹੀ ਉਤਾਵਲਾ ਹੋ ਕੇ ਇੰਤਜ਼ਾਰ ਕਰ ਰਿਹਾ

ਸੀ। ਉਸਨੇ ਅੱਜ ਹਸਨ ਨੂੰ ਵੀ ਇੱਕ ਦਿਨ ਦੀ ਛੁੱਟੀ ਦੇ

ਦਿੱਤੀ ਸੀ। ਹਸਨ ਆਪਣੇ ਦੋਸਤਾਂ ਨਾਲ ਘੁੰਮਣ—ਫਿਰਨ ਚਲਾ ਗਿਆ।

ਤਨਿਸ਼ਕ ਅਤੇ ਅਨੰਯਾ ਰਾਤ ਦੀ ਰੋਟੀ ਖਾ ਕੇ ਘਰ ਆਏ ਤਾਂ ਰਾਤ ਹੋ ਚੁੱਕੀ ਸੀ। ਅਨੰਯਾ ਨੂੰ ਵੀ ਘਰ ਪਹੁੰਚ ਕੇ ਹੀ ਪਤਾ ਲੱਗਾ ਕਿ ਹਸਨ ਅੱਜ ਘਰ ਵਿੱਚ ਨਹੀਂ ਹੈ ਤੇ ਤਨਿਸ਼ਕ ਅੱਜ ਘਰ ਵਿੱਚ ਇਕੱਲਾ ਹੀ ਹੈ। ਅਨੰਯਾ ਨੇ ਇੱਕ ਵਾਰ ਕਿਹਾ ਕਿ ਉਹ ਹੁਣ ਵਾਪਸ ਚੱਲੀ ਜਾਵੇਗੀ ਕਿਉਂਕਿ ਉਸਨੂੰ ਮਠ ਦੇ ਬੱਚਿਆਂ ਦੇ ਨਾਲ ਰਹਿਣਾ ਹੈ। ਪਰ ਤਨਿਸ਼ਕ ਨੇ ਉਸਦੀ ਇਸ ਗੱਲ ਵੱਲ ਕੋਈ ਤਵੱਜੋ ਨਾ ਦਿੱਤੀ।

ਉਹ ਸੌਣ ਦੇ ਪ੍ਰਬੰਧਾਂ ਵਿੱਚ ਇਸ ਕਦਰ ਰੁਝ ਗਿਆ ਕਿ ਉਸਨੇ ਅਨੰਯਾ ਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਸੀ ਦਿੱਤਾ। ਅਨੰਯਾ ਸਚਮੁਚ ਹੀ ਆਪਣੇ ਨਾਲ ਇੱਕ ਪਰਸ ਲੈ ਕੇ ਆਈ ਸੀ ਤੇ ਰਾਤ ਨੂੰ ਬਦਲਣ ਵਾਲੇ ਕਪੜੇ ਵੀ ਉਸਦੇ ਕੋਲ ਨਹੀਂ ਸਨ। ਪਰ ਤਨਿਸ਼ਕ ਪਤਾ ਨਹੀਂ ਅੱਜ ਕਿਸ ਮੂਡ ਵਿੱਚ ਸੀ ਕਿ ਉਸਨੇ ਉਸਦੀ ਕੋਈ ਵੀ ਗੱਲ ਨਾ ਸੁਣੀ। ਉਸਨੇ ਅਨੰਯਾ ਦਾ ਹੱਥ ਫੜ ਕੇ ਡਬਲਬੈੜ ਵੱਲ ਨੂੰ ਖਿੱਚ ਲਿਆ। ਅਨੰਯਾ ਵੀ ਕੁਝ ਬੋਲ ਨਾ ਸਕੀ ਤੇ ਚੁਪਚਾਪ ਤਨਿਸ਼ਕ ਦੇ ਪਾਸ ਲੇਟ ਗਈ। ਕਮਰੇ ਵਿੱਚ ਨੀਮ ਹਨੇਰਾ ਸੀ ਪਰ ਖੁਸ਼ਬੂ ਫੈਲੀ ਹੋਈ ਸੀ।

ਹਨੇਰੇ ਵਿੱਚ ਵੀ ਅਨੰਯਾ ਨੂੰ ਸਮਝ ਆ ਰਹੀ ਸੀ ਕਿ ਤਨਿਸ਼ਕ ਉਸ ਦੇ ਨਾਲ ਆਉਣ ਦੀ ਜੁਗਤ ਵਿੱਚ ਹੈ। ਉਸਨੂੰ ਇਹੀ ਫ਼ਿਕਰ ਸੀ ਕਿ ਰਾਤ ਨੂੰ ਬਦਲਣ ਲਈ ਉਸ ਕੋਲ ਕੋਈ ਡਰੈਸ ਨਹੀਂ ਹੈ, ਮਜ਼ਬੂਰੀ ਵਿੱਚ ਉਹੀ ਕਪੜਿਆਂ ਨਾਲ ਲੇਟ ਗਈ। ਜਿਹੜੇ ਸਵੇਰੇ ਮੁੜ ਪਾਕੇ ਜਾਣਾ ਸੀ।

ਪਰ ਤਨਿਸ਼ਕ ਨੂੰ ਵੀ ਸਭ ਪਤਾ ਸੀ। ਉਸਨੇ ਅਨੰਯਾ ਦੀਆਂ ਗੱਲਾਂ ਅਣਸੁਣੀਆਂ ਕਰਕੇ ਵੀ ਸੁਣ ਲਈਆਂ ਸੀ। ਥੋੜ੍ਹੀ ਦੇਰ ਬਾਅਦ ਬਿਸਤਰੇ ਕੋਲ ਰੱਖੀ ਇੱਕ ਕੁਰਸੀ ਤੇ ਜਿੱਥੇ ਤਨਿਸ਼ਕ ਦਾ ਕਮੀਜ਼—ਪਜ਼ਾਮਾ ਪਿਆ ਸੀ, ਉਨ੍ਹਾਂ ਦੇ ਉੱਪਰ ਹੀ ਅਨੰਯਾ ਲਈ ਫੁਲਾਂ ਵਾਲੀ ਟਾਪ ਅਤੇ ਕਾਲੀ ਸਕਰਟ ਵੀ ਪਈ ਸੀ। ਹੁਣ ਅਨੰਯਾ ਨੂੰ ਕਪੜੇ ਖਰਾਬ ਹੋ ਜਾਣ ਜਾਂ ਵੱਟ ਪੈ ਜਾਣ ਦਾ ਕੋਈ ਡਰ ਨਹੀਂ

ਸੀ। ਤਨਿਸ਼ਕ ਤਾਂ ਜਿਵੇਂ ਕਿਸੇ ਸਾਲਾਂ ਬੱਧੇ ਭੁੱਖੇ—ਪਿਆਸੇ ਵਾਂਗ ਪਿਆ ਸੀ ਜਿਸਦੇ ਸਾਹਮਣੇ ਸਵਾਦੀ ਭੋਜਨ ਦੀ ਥਾਲੀ ਰੱਖੀ ਪਈ ਹੋਵੇ। ਉਸਦੀ ਤੇਜ਼—ਤਰਾਰੀ ਤੋਂ ਲੱਗਦਾ ਸੀ ਕਿ ਅੱਜ ਭੋਜਨ ਤਾਂ ਕੀ ਪਤਾ ਨਹੀਂ ਥਾਲੀ ਵੀ ਬੱਚੇਗੀ ਜਾਂ ਨਹੀਂ। ਉਸਨੂੰ ਹਨੇਰਾ ਵੀ ਚਾਣਨ ਲੱਗ ਰਿਹਾ ਸੀ। ਤਨਿਸ਼ਕ ਦੀਆਂ ਉਂਗਲੀਆਂ

ਨੇ ਅਨੰਯਾ ਦੀ ਬ੍ਰਾ ਹਟਾ ਕੇ ਜਿਵੇਂ ਕਈ ਬੱਤੀਆਂ ਬਾਲ ਲਈਆਂ ਸਨ। ਹਲਕੀ ਜਿਹੀ ਹਿਲਜੁਲ ਨਾਲ ਤਨਿਸ਼ਕ ਨੇ ਪਾਸਾ ਪਰਤਿਆ ਤੇ ਉਸਦੀਆਂ ਬੁੱਲੀਆਂ ਬਲਬਾਂ ਦੇ ਸਵਿੱਚਾਂ ਨੂੰ ਦੰਦਾਂ ਨਾਲ ਆਨ ਕਰਨ ਲੱਗ ਪਈਆਂ।

ਅਨੰਯਾ ਦੇ ਮੂੰਹ ਵਿੱਚ ਇਕ ਅਦਭੁਤ ਮਹਿਕ ਘੁਲ ਰਹੀ ਸੀ। ਤਨਿਸ਼ਕ ਉਸਦੇ ਉੱਪਰ ਸੀ। ਤਨਿਸ਼ਕ ਦਾ ਹਾਲ ਉਸ ਕਿੰਗ ਮਿਡਾਸ ਵਾਂਗ ਸੀ, ਜਿਸਨੂੰ ਚਾਰੇ ਪਾਸੇ ਸੋਨਾ ਹੀ ਸੋਨਾ ਪਿਆ ਦਿਸਦਾ ਸੀ। ਉਹ ਦੋਵੇਂ ਹੱਥਾਂ ਨਾਲ, ਦਸ ਉਂਗਲੀਆਂ ਨਾਲ, ਦੋਵੇਂ ਬੁੱਲਾਂ ਨਾਲ ਤੇ ਬੱਤੀ ਦੇ ਬੱਤੀ ਦੰਦਾ ਨਾਲ ਖਿੰਡਿਆ ਹੋਇਆ ਸੋਨਾ ਸਮੇਟ ਲੈਣ ਲਈ ਹਲਕਾਨ ਹੋਇਆ ਜਾ ਰਿਹਾ ਸੀ। ਕੰਮ ਬਹੁਤ ਸੀ ਪਰ ਸਮਾਂ ਸਿਰਫ਼ ਇੱਕ ਰਾਤ ਦਾ ਸੀ। ਉਸਦੇ ਸਾਹ ਤੇਜ਼—ਤੇਜ਼ ਚਲਕੇ ਜਿਵੇਂ ਰਾਤ ਨੂੰ ਜ਼ਿਆਦਾ ਤੋਂ ਜ਼ਿਆਦਾ ਪੀ ਲੈਣ ਲਈ ਉਤਾਵਲੇ ਸਨ। ਅਨੰਯਾ ਦੀਆਂ ਗਰਮ ਸਾਹਾਂ ਕਿਸੇ ਫੁਲਵਾੜੀ ਵਾਂਗ ਤਨਿਸ਼ਕ ਦੀ ਵਾਲਾਂ ਸਹਿਲਾ ਰਹੀਆਂ ਸਨ। ਤਨਿਸ਼ਕ ਉਸਦੀ ਕਮਰ ਦੇ ਸੰਗੇਮਰਮਰ ਤੇ ਵਾਰ—ਵਾਰ ਫਿਸਲਦਾ। ਅਨੰਯਾ ਦੀਆਂ ਉਂਗਲੀਆਂ ਉਸਦੇ ਵਾਲਾਂ ਵਿੱਚ ਇੰਝ ਘੁੰਮਦੀਆਂ ਜਿਵੇਂ ਫੁੱਲਾਂ ਦੇ ਗੁੱਛਿਆਂ ਤੇ ਤਿਤਲੀਆਂ ਬਦਹਵਾਸ ਹੋ ਕੇ ਮੰਡਰਾ ਰਹੀਆਂ ਹੋਣ। ਕਮਰੇ ਵਿੱਚ ਚੁੰਮਣ—ਚੱਟਣ ਦੀਆਂ ਆਵਾਜ਼ਾਂ ਮਧੂ—ਮੱਖੀਆਂ ਵਾਂਗ ਮੰਡਰਾ ਰਹੀਆਂ ਸਨ। ਤਨਿਸ਼ਕ ਦੇ ਪੈਰ ਮਖਮਲੀ ਬਿਸਤਰੇ ਤੇ ਪਏ ਅਨੰਯਾ ਦੇ ਗਿੱਟਿਆਂ ਨੂੰ ਕਿਸੇ ਪੇਂਜੇ ਵਾਂਗ ਪਿੰਜ ਰਹੇ ਸਨ। ਉਸਦੀਆਂ ਮੁੱਠੀਆਂ ਅਨੰਯਾ ਦੀ ਛਾਤੀ ਦੀ ਅਮਰਾਈ ਨੂੰ ਉਸਦੇ ਹਲਕ ਤੋਂ ਨਿਚੋੜ ਲੈਣਾ ਚਾਹੁੰਦੀਆਂ ਸਨ। ਅਨੰਯਾ ਦੀ ਜੀਭ ਵੀ ਤਨਿਸ਼ਕ ਦੀਆਂ ਗੱਲਾਂ ਤੇ ਫੈਲੀ ਚਾਂਦੀ ਨੂੰ ਸਮੇਟ ਲੈਣ ਲਈ ਲਪਲਪਾਉਂਦੀ ਰਹੀ ਸੀ। ਸੁੱਖ ਤੇ ਆਨੰਦ ਰੰਗੀਨ ਮੱਛੀਆਂ ਵਾਂਗ ਉਛਲਦਾ—ਮਚਲਦਾ ਦੋਹਾਂ ਬਦਨਾਂ ਦੇ ਪੋਰ—ਪੋਰ ਵਿੱਚ ਉਤਰਦਾ ਰਿਹਾ। ਬੁੱਝੀਆਂ ਬੱਤੀਆਂ ਦੇ ਨਸੀਬੇ—ਆਲਮ ਵਿੱਚ ਵੀ ਇਹ ਰੰਗੀਨ ਕਰੰਟ ਕਿਸੇ ਮੇਲੇ ਵਿੱਚ ਥਿੜਕਦੀ ਮੁਟਿਆਰ ਵਾਂਗ ਥਿੜਕ ਰਿਹਾ

ਸੀ।

ਬੰਦ ਕਮਰੇ ਦੀਆਂ ਸਾਹ ਘੁੱਟ ਕੇ ਖੜੀਆਂ ਹਵਾਵਾਂ ਵੀ ਕਿਤੇ ਅਨੰਯਾ ਦੇ ਕੱਪੜਿਆਂ ਨੂੰ ਮੈਲਾ ਨਾ ਕਰ ਦੇਣ, ਇਸ ਖਿਆਲ ਨਾਲ ਤਨਿਸ਼ਕ ਦੀ ਸਫੈਦ ਬੁਨੈਣ ਅਤੇ ਕੱਛ ਨੇ ਛਾਲ ਮਾਰਕੇ ਕੁਰਸੀ ਤੇ ਉਨ੍ਹਾਂ ਨੂੰ ਢੱਕ ਲਿਆ। ਚੰਨ—ਚਾਣਨੀ ਰਾਤ ਵਰਗੀ ਰੋਸ਼ਨੀ ਉਨ੍ਹਾਂ ਦੀਆਂ ਅੱਖੀਆਂ ਨੂੰ ਕਿਤੇ ਚੁੱਭ ਨਾ ਜਾਏ, ਇਹ ਸੋਚ ਕੇ ਅਨੰਯਾ ਦੀ ਬ੍ਰਾ ਅਤੇ ਸਿਲਕੀ ਨੀਲੀ ਪੈਂਟੀ ਨੇ ਤਨਿਸ਼ਕ ਦੇ ਪਏ ਕਪੜਿਆਂ ਨੂੰ ਕੁਰਸੀ ਤੇ ਲਪੇਟ ਲਿਆ, ਤਾਂ ਜੋ ਇੱਲਤੀ ਸ਼ਰਾਰਤੀ ਬੱਚਿਆਂ ਦੇ ਵਾਂਗ ਉੱਥੋਂ ਬਾਰ—ਬਾਰ ਮੁੜ ਕੇ ਨਾ ਆ ਸਕਣ।

ਬਿਸਤਰੇ ਦੀ ਚਾਦਰ ਨੇ ਜਲਜਲਾ ਵੀ ਦੇਖਿਆ ਤੇ ਪਰਲੋ ਤੋਂ ਪਹਿਲਾਂ ਹੋਣ ਵਾਲਾ ਤਾਂਡਵ ਵੀ। ਹੁਣ ਤਨਿਸ਼ਕ ਦਾ ਸੂਰਜ ਅਤੇ ਅਨੰਯਾ ਦਾ ਚੰਦ੍ਰਮਾ ਆਹਮਣੇ—ਸਾਹਮਣੇ ਸਨ। ਇੱਕ ਪਾਸੇ ਝਰਨੇ ਦਾ ਤੇਜ਼ ਵਹਾਓ ਸੀ ਤੇ ਦੂਜੇ ਪਾਸੇ ਅਨੰਤ ਪਿਆਸ। ਅਸਮਾਨੀ ਸੁਰਾਂ ਵਿੱਚ ਮਿਲ ਜਾਣ ਲਈ ਧਰਤੀ ਦੇ ਰਾਗ ਮਚਲ ਰਹੇ ਸਨ। ਸਾਰੀ ਕਾਇਨਾਤ ਗਾ ਰਹੀ ਸੀ। ਆਲਮ ਉਨੀਂਦਾ ਸੀ। ਹੋਸ਼ ਸੁਸਤਾ ਰਹੇ ਸਨ। ਜੋਸ਼ ਵਾਲੇ ਭਾਂਬੜ ਮੱਚੇ ਹੋਏ ਸਨ। ਜਿਵੇਂ ਕਿਸੇ ਜੰਗਲ ਦੇ ਸਾਰੇ ਪੰਛੀ—ਪਰਿੰਦੇ ਚਹਿਚਹਾ ਰਹੇ ਸਨ।

ਸੰਨਾਟੇ ਮਸਤੀ ਨਾਲ ਮੁਸਕੁਰਾ ਰਹੇ ਸਨ ਤੇ ਆਵਾਜ਼ਾਂ ਕੋਲ ਸੁਣਨ ਦਾ

ਸਮਾਂ ਨਹੀਂ ਸੀ। ਗਗਨਾਂ ਦੇ ਤਾਰੇ ਵਾਰੀ—ਵਾਰੀ ਤਿੜਕ ਰਹੇ ਸਨ।।। ਆਸਮਾਨ ਪਸਤ ਹੋ ਜਾਣ ਲਈ ਬੇਤਾਬ ਸੀ। ਹੁਣ ਕਿਤੇ ਕੁਝ ਨਹੀਂ ਸੀ, ਕੋਈ ਰੁਕਾਵਟ ਨਹੀਂ ਸੀ ਚਿੱਤ ਦੇ ਜੋਸ਼ ਦੀ ਰਾਹ ਵਿੱਚ। ਦੁਨੀਆਂ ਰਚੀ ਜਾ ਰਹੀ ਸੀ। ਪੱਥਰਾਂ ’ਚੋਂ ਸਮੁੰਦਰ ਉਮੜ ਪਿਆ। ਸ੍ਰੱਧਾ—ਮਨੂ ਦਾ ਮੇਲ ਹੋ ਰਿਹਾ ਸੀ। ਨਵੀਂ ਸਿਰਜਣਾ ਆਕਾਰ ਲੈ ਰਹੀ ਸੀ। ਹੀਰੇ ਦੀਆਂ ਕਣੀਆਂ ਤੇ ਮੋਤੀ ਆ ਉਤਰੇ।

ਠਹਿਰੀਆਂ ਹੋਈਆਂ ਸ਼ੀਤ ਹਵਾਵਾਂ ਮੁੜ ਚੱਲ ਪਈਆਂ। ਰਾਤ ਨੇ ਦਿਨ ਦਾ ਰਸਤਾ ਖਾਲੀ ਕਰ ਦਿੱਤਾ।

ਸਵੇਰ ਵੇਲੇ ਸਕੂਲ ਅਹਾਤੇ ਵਿੱਚ ਚਹਿਲ ਪਹਿਲ ਸੀ। ਇਸਦੇ ਵੱਡੇ ਮੈਦਾਨ ਨੂੰ ਇੱਕ ਲਾਲ ਪੱਟੀ ਨਾਲ ਦੋ ਹਿੱਸਿਆਂ ਵਿੱਚ ਵੰਡਿਆਂ ਗਿਆ ਸੀ। ਇੱਕ ਪਾਸੇ ਸ੍ਰੀਨਗਰ ਦੇ ਸਕੂਲੀ ਬੱਚੇ ਸਨ ਤੇ ਦੂਜੇ ਪਾਸੇ ਲੇਹ ਦੇ ਮਠ ਤੋਂ ਆਏ ਬਾਲ ਲਾਮੇ ਸਨ। ਸਾਹਮਣੇ ਇੱਕ ਵੱਡੀ ਸਟੇਜ਼ ਸੀ, ਜਿਸ ਉੱਪਰ ਹਾਲੇ ਕੋਈ ਚਹਿਲ—ਪਹਿਲ ਨਹੀਂ ਸੀ।

ਅਨੰਯਾ ਸਹੀ ਸਮੇਂ ਤੇ ਆ ਪਹੁੰਚੀ ਸੀ। ਤਨਿਸ਼ਕ ਉਸਨੂੰ ਛੱਡਣ ਆਇਆ

ਸੀ, ਪਰ ਅੰਦਰ ਕਿਸੇ ਨੂੰ ਨਹੀਂ ਸੀ ਮਿਲਿਆ। ਉਸਨੇ ਬਾਹਰ ਤੋਂ ਹੀ ਹੱਥ ਹਿਲਾ ਕੇ ਅਨੰਯਾ ਨੂੰ ਆਪਣੇ ਵਾਪਸ ਹੋ ਜਾਣ ਦਾ ਸੰਕੇਤ ਕਰ ਦਿੱਤਾ ਸੀ। ਅੱਜ ਅਨੰਯਾ ਇਕਦਮ ਤਰੋਤਾਜ਼ਾ ਅਤੇ ਖਿੜੀ—ਖਿੜੀ ਲੱਗ ਰਹੀ ਸੀ। ਬੱਚੇ ਵੀ ਉਸਨੂੰ ਦੇਖ ਕੇ ਖੁਸ਼ੀ ਤੇ ਪ੍ਰਸੰਨਤਾ ਨਾਲ ਆਪਣੇ ਹੱਥ ਹਿਲਾ ਰਹੇ ਸਨ। ਸਟੇਜ਼ ਦੇ ਕੋਲ ਕੁਝ ਬੱਚੀਆਂ ਪਲੇਟਾਂ ਵਿੱਚ ਗੁਲਾਬ—ਫੁੱਲਾਂ ਦੀਆਂ ਪੱਤੀਆਂ ਲੈ ਕੇ ਮਹਿਮਾਨਾਂ ਤੇ ਫੁਲਾਂ ਦੀ ਬਰਖਾ ਕਰਨ ਲਈ ਆ ਖੜੀਆਂ ਸਨ।

ਅਗਲੇ ਦਿਨ ਸ੍ਰੀਨਗਰ ਦੇ ਸਾਰੇ ਅਖ਼ਬਾਰਾਂ ਅਤੇ ਟੀ।ਵੀ। ਚੈਨਲਾਂ ਤੇ ਇਹੋ

ਖ਼ਬਰ ਸੀ। ਨਿਸ਼ਾਤ ਬਾਗ ਦੇ ਕੋਲ ਮਨਾਏ ਜਾਣ ਵਾਲੇ ਉਸ ਵੱਡੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਨਹੀਂ ਸਨ ਆ ਸਕੇ। ਇਥੇ ਅਮਰੀਕਾ ਦੇ ਇੱਕ ਪ੍ਰਸਿੱਧ ਮਿਉਜ਼ਿਅਮ ਵਿੱਚ ਦਿਖਾਈ ਜਾਣ ਵਾਲੀ ਡਾਕੂਮੈਂਟਰੀ ਦੀ ਕੁਝ ਸ਼ੂਟਿੰਗ ਵੀ ਹੋਣ ਵਾਲੀ ਸੀ। ਅੱਤਵਾਦ ਨੂੰ ਲੈ ਕੇ ਬਣਾਈ ਜਾ ਰਹੀ ਇਸ ਫਿਲਮ ਵਿੱਚ ਸ਼ਹਿਰ ਦੇ ਬੱਚਿਆਂ ਨੂੰ ਇੱਕ ਵੱਡੀ ਗਿਣਤੀ ਵਿੱਚ ਇਕੱਠੇ ਕੀਤਾ ਗਿਆ ਸੀ। ਪਰ ਮੌਕੇ ਤੇ ਐਲਾਨ ਕਰ ਦਿੱਤਾ ਗਿਆ ਕਿ ਸ਼ੂਟਿੰਗ ਰੱਦ ਕਰ ਦਿੱਤੀ ਗਈ ਹੈ। ਇਸ ਦਾ ਕਾਰਣ ਕੀ ਸੀ, ਕਿਸੇ ਕੋਲ ਕੋਈ ਪੁਖਤਾ ਖ਼ਬਰ ਨਹੀਂ ਸੀ। ਪਰ ਫਿਰ ਵੀ ਕਿਹਾ ਜਾਣ ਲੱਗਾ ਕਿ ਇਸ ਪ੍ਰੋਜੈਕਟ ਨਾਲ ਜੁੜੇ ਡਬਲਿਨ ਦੇ ਇੱਕ ਵਪਾਰੀ ਨਿਰਮਾਤਾ ਨੂੰ ਅਰੈਸਟ ਕਰ ਲਏ ਜਾਣ ਤੇ ਇਹ ਪ੍ਰੋਜੈਕਟ ਵੀ ਰੋਕ ਦਿੱਤਾ ਗਿਆ ਹੈ ਤੇ ਸ਼ੂਟਿੰਗ ਵੀ ਰੱਦ ਕਰ ਦਿੱਤੀ ਗਈ ਹੈ। ਕਈ ਅਖ਼ਬਾਰਾਂ ਇਸ ਅੜਿੱਕੇ ਵਿੱਚ ਅੱਤਵਾਦ ਦੀ ਹਮਾਇਤ ਕਰਨ ਵਾਲੇ ਦੋਸ਼ੀ ਮੁਲਕ ਦਾ ਹੱਥ ਹੋਣ ਦਾ ਸੰਦੇਹ ਸਵੀਕਾਰ ਕਰ ਰਹੇ ਸਨ। ਇਸ ਫਿਲਮ ਦਾ ਨਿਰਮਾਤਾ ਵੀ ਇਸਲਾਮਾਬਾਦ ਨਾਲ ਤਾਲੁਕ ਰੱਖਦਾ ਸੀ ਅਤੇ ਇਸ ਦੀ ਸ਼ੂਟਿੰਗ ਵੀ ਪੇਸ਼ਾਵਰ, ਲਾਹੌਰ ਅਤੇ ਸ੍ਰੀਨਗਰ ਆਦਿ ਸ਼ਹਿਰਾਂ ਵਿੱਚ ਕੀਤੀ ਜਾਣੀ ਤਹਿ ਹੋ ਚੁੱਕੀ ਸੀ। ਡਬਲਿਨ ਦੇ ਇਸ ਨਿਰਮਾਤਾ ਨੂੰ ਅੱਤਵਾਦੀ ਧਮਾਕਿਆਂ ਵਿੱਚ ਹੱਥ ਹੋਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਤਨਿਸ਼ਕ ਨੇ ਜਦ ਇਹ ਖ਼ਬਰ ਪੜ੍ਹੀ ਤਾਂ ਅਨੰਯਾ ਨੂੰ ਫੋਨ ਕੀਤਾ। ਪ੍ਰੋਗਰਾਮ ਮੁਲਤਵੀ ਹੋ ਜਾਣ ਕਰਕੇ ਬੱਚੇ ਅੱਜ ਹੀ ਵਾਪਸ ਜਾ ਰਹੇ ਸਨ। ਸ਼ਹਿਰ ਵਿੱਚ ਘੁੰਮਣ—ਫਿਰਣ ਦਾ ਪ੍ਰੋਗਰਾਮ ਵੀ ਉਨ੍ਹਾਂ ਦਾ ਸੀਮਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਵਾਪਸ ਲੈ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਸਨ।

ਤਨਿਸ਼ਕ ਨੇ ਅਨੰਯਾ ਨੂੰ ਕਿਹਾ ਕਿ ਉਹ ਆਪਣੀਆਂ ਛੁੱਟੀਆਂ ਲੈ ਕੇ ਇੱਥੇ ਹੀ ਠਹਿਰ ਜਾਵੇ। ਖੁਦ ਅਨੰਯਾ ਵੀ ਇਹੋ ਭਾਲਦੀ ਸੀ। ਪਰ ਉਸਦਾ ਬੱਚਿਆਂ ਨੂੰ ਲੈ ਕੇ ਵਾਪਸ ਲੱਦਾਖ ਪਹੁੰਚਣਾ ਵੀ ਬੇਹਦ ਜ਼ਰੂਰੀ ਸੀ। ਪ੍ਰੋਗਰਾਮ ਰੱਦ ਹੋ ਜਾਣ ਦੇ ਬਾਅਦ ਉਨ੍ਹਾਂ ਲੋਕਾਂ ਨੂੰ ਮੁਹਈਆ ਕਰਵਾਈ ਗਈ ਸੁਰੱਖਿਆ ਕਰਕੇ ਅਨੰਯਾ ਨੂੰ

ਸਕੂਲ ਪ੍ਰਬੰਧਕਾਂ ਨੇ ਛੁੱਟੀ ਨਹੀਂ ਸੀ ਦਿੱਤੀ। ਤਨਿਸ਼ਕ ਆਪ ਖੁਦ ਅਨੰਯਾ ਨੂੰ ਮਿਲਣ ਵਾਸਤੇ ਅਤੇ ਉਸਦੇ ਜੱਥੇ ਨੂੰ ਵਾਪਸ ਰਵਾਨਾ ਕਰਨ ਲਈ ਉੱਥੇ ਹੀ ਆ ਪਹੁੰਚਿਆ।

ਮਸਾਂ ਪੰਦਰਾਂ—ਵੀਹ ਮਿੰਟਾਂ ਦਾ ਸਮਾਂ ਹੀ ਮਿਲਿਆ ਸੀ ਦੋਹਾਂ ਨੂੰ। ਪਰ ਇਸ ਥੋੜੇ ਸਮੇਂ ਵਿੱਚ ਜੀਵਨ ਦੇ ਕਈ ਫੈਸਲੇ ਲੈ ਲਏ ਗਏ।

ਅਨੰਯਾ ਨੇ ਨੌਕਰੀ ਛੱਡ ਦੇਣ ਦਾ ਮਨ ਬਣਾ ਲਿਆ ਸੀ। ਉਹ ਤਨਿਸ਼ਕ ਨਾਲ ਸ਼ਾਦੀ ਕਰ ਲੈਣ ਦੀ ਤਜ਼ਵੀਜ਼ ਨਾਲ ਵੀ ਸਹਿਮਤ ਹੋ ਚੁੱਕੀ ਸੀ, ਸਗੋਂ ਬੜੀ ਖੁਸ਼ ਵੀ ਸੀ।

ਹੱਥ ਹਿਲਾ—ਹਿਲਾ ਕੇ ਅਨੰਯਾ ਦੀ ਬਸ ਨੂੰ ਵਿਦਾ ਕਰਦਿਆਂ ਤਨਿਸ਼ਕ ਬੜਾ ਪ੍ਰਸੰਨ ਸੀ। ਇਹ ਤਹਿ ਹੋ ਗਿਆ ਸੀ ਕਿ ਅਨੰਯਾ ਇਕ ਵਾਰ ਉੱਥੇ ਪਹੁੰਚ ਜਾਣ ਉਪਰੰਤ ਆਪਣੀ ਨੌਕਰੀ ਤੋਂ ਅਸਤੀਫਾ ਦੇ ਦੇਵੇਗੀ ਅਤੇ ਫਿਰ ਹਮੇਸ਼ਾ ਵਾਸਤੇ ਤਨਿਸ਼ਕ ਦੇ ਕੋਲ ਆ ਜਾਵੇਗੀ।

ਤਨਿਸ਼ਕ ਤੇ ਅਨੰਯਾ ਨੇ ਹਾਲੇ ਲੱਦਾਖ ਵਿੱਚ ਰਹਿ ਰਹੀ ਮਾਂ ਨੂੰ ਵੀ ਆਪਣੇ ਇਸ ਫੈਸਲੇ ਤੋਂ ਜਾਣੂੰ ਨਹੀਂ ਸੀ ਕਰਵਾਇਆ, ਪਰ ਇਹ ਦੋਵੇਂ ਸਮਝਦੇ ਸਨ ਕਿ ਮਾਂ ਉਨ੍ਹਾਂ ਦੇ ਇਸ ਫੈਸਲੇ ਤੋਂ ਖੁਸ਼ ਹੀ ਹੋਵੇਗੀ ਅਤੇ ਇਹ ਵੀ ਸੰਭਵ ਹੈ ਕਿ ਉਹ ਖੁਦ ਵੀ ਲੱਦਾਖ ਵਿੱਚ ਦੀ ਆਪਣੀ ਨੌਕਰੀ ਛੱਡ ਕੇ ਇਨ੍ਹਾਂ ਲੋਕਾਂ ਦੇ ਨਾਲ ਹੀ ਰਹਿਣ ਵਾਸਤੇ ਇੱਥੇ ਆ ਜਾਵੇਗੀ। ਹੁਣ ਜਦ ਆਪਣੇ ਘਰ ਦੀ ਦੁਕਾਨ ਸ੍ਰੀਨਗਰ ਵਿੱਚ ਖੁੱਲ ਚੁੱਕੀ ਹੋਵੇ ਤਾਂ ਫਿਰ ਕਿਸੇ ਹੋਰ ਦੀ ਦੁਕਾਨ ਤੇ ਫੁਲਾਂ ਦਾ ਕੰਮ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹ ਕੰਮ ਤਾਂ ਉਹ ਇੱਥੇ ਆ ਕੇ ਵੀ ਕਰ ਸਕਦੀ ਸੀ।

ਹੁਣ ਤਨਿਸ਼ਕ ਨੂੰ ਆਪਣੀ ਸ਼ਾਦੀ ਦੀਆਂ ਤਿਆਰੀਆਂ ਕਰਨੀਆਂ ਸਨ, ਜਿਸਦੀ ਸੁਹਾਗ ਰਾਤ ਉਹ ਪਹਿਲਾਂ ਹੀ ਮਨਾ ਚੁੱਕਿਆ ਸੀ। ਅਨੰਯਾ ਵੀ ਹੁਣ ਤਨੋਂ—ਮਨੋਂ ਉਸਦੀ ਹੋ ਚੁੱਕੀ ਸੀ। ਇਹ ਵੀ ਅਨੰਯਾ ਨਾਲ ਰਾਤ ਬਿਤਾ ਕੇ ਬੇਹਦ ਖੁਸ਼ ਸੀ। ਤਨਿਸ਼ਕ ਦਾ ਆਪਣਾ ਪਰਿਵਾਰ ਬਣ ਜਾਣ ਦਾ ਸੁਪਨਾ ਪੂਰਾ ਹੋ ਗਿਆ ਅਤੇ ਅਣਗਿਣਤ ਬਾਲ ਲਾਮੇ ਉਸਦਾ ਪਰਿਵਾਰ ਬਣ ਜਾਣ ਦੇ ਗਵਾਹ ਸਨ। ਬੱਚਿਆਂ ਨੂੰ ਕੀ ਪਤਾ ਸੀ ਕਿ ਅਨੰਯਾ ਮੈਡਮ ਸ੍ਰੀਨਗਰ ਵਰਗੇ ਖੂਬਸੂਰਤ ਸ਼ਹਿਰ ਤੋਂ ਕੀ ਲੈ ਕੇ ਜਾ ਰਹੀ ਹੈ। ਉਹ ਤਾਂ ਹੱਥ ਹਿਲਾ ਕੇ ਵਿਦਾ ਕਰਦੇ ਤਨਿਸ਼ਕ ਨੂੰ ਜਵਾਬ ਵਿੱਚ ਹੱਥ ਹਿਲਾ ਕੇ ਖੁਸ਼ ਹੋ ਰਹੇ ਸਨ।।। ਬਸ ਵੀ ਚੱਲ ਪਈ।